Stepfather Daughter Marriage: ਧੀ ਨੇ ਸੌਤੇਲੇ ਪਿਤਾ ਨਾਲ ਕਰਵਾਇਆ ਵਿਆਹ! ਸੋਸ਼ਲ ਮੀਡਿਆ 'ਤੇ ਸਾਂਝੀ ਕੀਤੀ KISS ਵੀਡੀਓ
Advertisement

Stepfather Daughter Marriage: ਧੀ ਨੇ ਸੌਤੇਲੇ ਪਿਤਾ ਨਾਲ ਕਰਵਾਇਆ ਵਿਆਹ! ਸੋਸ਼ਲ ਮੀਡਿਆ 'ਤੇ ਸਾਂਝੀ ਕੀਤੀ KISS ਵੀਡੀਓ

Stepfather Daughter Marriage: ਇੱਕ ਔਰਤ ਨੇ ਆਪਣੇ ਸੌਤੇਲੇ ਪਿਤਾ ਨਾਲ ਵਿਆਹ ਕਰਵਾ ਕੇ 'ਲਾੜੀ ਦੇ ਪਿਤਾ' ਸ਼ਬਦ ਨੂੰ ਨਵਾਂ ਅਰਥ ਦੇ ਦਿੱਤਾ ਹੈ। 

Stepfather Daughter Marriage: ਧੀ ਨੇ ਸੌਤੇਲੇ ਪਿਤਾ ਨਾਲ ਕਰਵਾਇਆ ਵਿਆਹ! ਸੋਸ਼ਲ ਮੀਡਿਆ 'ਤੇ ਸਾਂਝੀ ਕੀਤੀ KISS ਵੀਡੀਓ

Stepfather Daughter Marriage: ਅਕਸਰ ਅਸੀਂ ਸੋਸ਼ਲ ਮੀਡਿਆ 'ਤੇ ਰਿਸ਼ਤਿਆਂ ਨੂੰ ਲੈ ਕੇ ਅਜੀਬੋ ਗਰੀਬ ਕਿੱਸੇ ਸੁਣਦੇ ਆਏ ਹਾਂ। ਰਿਸ਼ਤਿਆਂ ਵਿੱਚੋਂ ਪਿਓ ਧੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਅਤੇ ਪਿਆਰਾ ਮੰਨਿਆ ਜਾਂਦਾ ਹੈ। ਅਜਿਹੀ ਹੀ ਇੱਕ ਪਿਓ ਧੀ ਦੇ ਰਿਸ਼ਤੇ 'ਤੇ ਸਵਾਲ ਚੁੱਕਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਵੱਲੋਂ ਆਪਣੇ ਹੀ ਸੌਤੇਲੇ ਪਿਤਾ ਨਾਲ ਵਿਆਹ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਲੜਕੀ ਨੇ ਆਪਣੇ ਸੌਤੇਲੇ ਪਿਤਾ ਨਾਲ ਸੋਸ਼ਲ ਮੀਡਿਆ 'ਤੇ ਆਪਣੀ ਪਹਿਲੀ KISS ਦੀ ਫੋਟੋ ਵੀ ਸਾਂਝੀ ਕੀਤੀ ਹੈ। 

ਇਹ ਖ਼ਬਰ ਅਮਰੀਕਾ 'ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਨੇ ਆਪਣੇ ਸੌਤੇਲੇ ਪਿਤਾ ਨਾਲ ਵਿਆਹ ਕਰਵਾ ਕੇ 'ਲਾੜੀ ਦੇ ਪਿਤਾ' ਸ਼ਬਦ ਨੂੰ ਨਵਾਂ ਅਰਥ ਦੇ ਦਿੱਤਾ ਹੈ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀ ਆਪਣੀ 'ਪਹਿਲੀ ਕਿੱਸ' ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਆਪਣੇ ਪਿਤਾ ਨਾਲ ਵਿਆਹ ਕਰਨ ਵਾਲੀ ਔਰਤ ਨੇ ਇਸ ਵਿਆਹ ਨੂੰ (Stepfather Daughter Marriage) ਆਪਣੀ ਜ਼ਿੰਦਗੀ ਦਾ ਸਭ ਤੋਂ ਖਾਸ ਅਤੇ ਵੱਡਾ ਫੈਸਲਾ ਦੱਸਿਆ ਹੈ। 

 
 
 
 

 
 
 
 
 
 
 
 
 
 
 

A post shared by Christy (@christywho_)

ਇਹ ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਕ੍ਰਿਸਟੀ ਨਾਮ ਦੀ ਟਿਕ ਟੋਕਰ ਔਰਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦਾ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, 'ਮੇਰੇ ਸੌਤੇਲੇ ਪਿਤਾ ਨਾਲ ਵਿਆਹ ਕਰਨਾ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਫੈਸਲਾ ਹੈ।' ਦੱਸ ਦੇਈਏ ਕਿ ਔਰਤ 2 ਬੱਚਿਆਂ ਦੀ ਮਾਂ ਵੀ ਹੈ। ਕ੍ਰਿਸਟੀ ਨੇ ਵੀਡੀਓ ਦੇ ਕੈਪਸ਼ਨ ਵਿੱਚ #MarryYourMomsEx ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਹੈ। ਇਸ ਵੀਡੀਓ ਨੂੰ ਕਰੀਬ 2 ਕਰੋੜ ਲੋਕ ਦੇਖ ਚੁੱਕੇ ਹਨ।

ਇਹ ਵੀ ਪੜ੍ਹੋ: ਹਰਜੋਤ ਬੈਂਸ ਦਾ ਅਹਿਮ ਫੈਸਲਾ- ਪੰਜਾਬ ਦੇ 15,584 ਸਰਕਾਰੀ ਸਕੂਲਾਂ 'ਚ ਲਗਾਏ ਜਾਣਗੇ CCTV ਕੈਮਰੇ 

ਇਸ ਦੇ ਨਾਲ ਹੀ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਲੋਕਾਂ ਦਾ ਹੈਰਾਨੀਜਨਕ ਅਤੇ ਗੁੱਸੇ ਵਾਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਲੋਕ ਇਸ ਗੱਲ ਤੋਂ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੇ ਹਨ।  

ਲੋਕਾਂ ਦੀਆਂ ਗੁੱਸੇ ਭਰੀਆਂ ਵੱਖ-ਵੱਖ ਪ੍ਰੀਕਿਰਿਆਵਾਂ ਅਤੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ 'ਚ ਕ੍ਰਿਸਟੀ ਨੇ ਕਿਹਾ ਕਿ ਉਸ ਦੀ ਮਾਂ ਨੂੰ ਉਸ ਦੇ ਵਿਆਹ 'ਤੇ ਕੋਈ ਇਤਰਾਜ਼ ਨਹੀਂ ਹੈ। ਉਸਨੇ ਦਾਅਵਾ ਕੀਤਾ ਕਿ ਉਸਦੀ ਮਾਂ ਵੀ ਉਸਦੇ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਈ ਸੀ। ਵੀਡੀਓ 'ਚ ਨਜ਼ਰ ਆ ਰਹੀ ਔਰਤ ਉਸ ਦੀ ਮਾਂ ਹੈ ਅਤੇ ਉਹ ਵਿਆਹ ਦੀਆਂ ਤਸਵੀਰਾਂ ਲੈ ਰਹੀ ਹੈ। ਉਸ ਨੂੰ ਇਸ ਵਿਆਹ ਤੋਂ ਕੋਈ ਪਰੇਸ਼ਾਨੀ ਨਹੀਂ ਹੈ।
 
ਇਹ ਵੀ ਪੜ੍ਹੋ: Karan Aujla Wedding: ਪੰਜਾਬੀ ਗਾਇਕ ਕਰਨ ਔਜਲਾ ਨੇ ਗਰਲਫਰੈਂਡ ਪਲਕ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
 

Trending news