Naina Agarwal News: ਲੜਕੀ ਨੇ ਇੱਕ ਲੜਕੇ ਤੋਂ ਮਦਦ ਮੰਗੀ ਤਾਂ ਹਜ਼ਾਰ ਤੋਂ ਵਧ ਪੁੱਜੇ, ਪੜ੍ਹੋ ਅਜੀਬ ਕਿੱਸਾ
Advertisement

Naina Agarwal News: ਲੜਕੀ ਨੇ ਇੱਕ ਲੜਕੇ ਤੋਂ ਮਦਦ ਮੰਗੀ ਤਾਂ ਹਜ਼ਾਰ ਤੋਂ ਵਧ ਪੁੱਜੇ, ਪੜ੍ਹੋ ਅਜੀਬ ਕਿੱਸਾ

Naina Agarwal News:ਭਾਰਤ ਵਿੱਚ ਸੋਸ਼ਲ ਮੀਡੀਆ ਦਾ ਨੌਜਵਾਨ ਪੀੜ੍ਹੀ ਵਿੱਚ ਕਾਫੀ ਰੁਝਾਨ ਵੱਧ ਰਿਹਾ ਹੈ। ਸੋਸ਼ਲ ਮੀਡੀਆ ਤੋਂ ਰੋਜ਼ਾਨਾ ਹੀ ਨਵੇਂ ਕਿੱਸੇ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਮਾਮਲਾ ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਲੜਕੀ ਨਾਲ ਜੁੜਿਆ ਹੋਇਆ ਹੈ।

Naina Agarwal News: ਲੜਕੀ ਨੇ ਇੱਕ ਲੜਕੇ ਤੋਂ ਮਦਦ ਮੰਗੀ ਤਾਂ ਹਜ਼ਾਰ ਤੋਂ ਵਧ ਪੁੱਜੇ, ਪੜ੍ਹੋ ਅਜੀਬ ਕਿੱਸਾ

Naina Agarwal News:ਟਵਿੱਟਰ 'ਤੇ ਪੀਲੇ ਰੰਗ ਦਾ ਲਹਿੰਗਾ ਪਹਿਨੀ ਇੱਕ ਲੜਕੀ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸਦਾ ਨਾਮ ਨੈਨਾ ਅਗਰਵਾਲ ਹੈ। ਉਸ ਨੇ ਟਵਿੱਟਰ 'ਤੇ ਆਪਣੀ ਪਿੱਠ ਦੀ ਤਸਵੀਰ ਸਾਂਝੀ ਕਰਕੇ ਮਦਦ ਮੰਗੀ ਸੀ। ਉਸ ਨੇ ਕਿਹਾ ਸੀ ਕਿ ਕੋਈ ਫੋਟੋਗ੍ਰਾਫਰ ਤੇ ਲੋਕਾਂ ਨੂੰ ਤਸਵੀਰ ਤੋਂ ਹਟਾ ਦੇਵੇ। ਬਸ ਫਿਰ ਕੀ ਸੀ ਲੋਕਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਤਸਵੀਰ ਨੂੰ ਐਡਿਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਵਾਇਰਲ ਹੋਣ ਤੋਂ ਬਾਅਦ ਇਸ ਲੜਕੀ ਨੇ ਆਪਣੇ ਨਾਲ ਜੁੜੀ ਜਾਣਕਾਰੀ ਦਿੱਤੀ ਹੈ। ਨੈਨਾ ਨੇ ਆਪਣੀ ਪੂਰੀ ਤਸਵੀਰ ਵੀ ਸ਼ੇਅਰ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨੈਨਾ ਨੇ ਦੱਸਿਆ ਕਿ ਉਸ ਨੇ ਇਹ ਤਸਵੀਰ ਮਹਾਰਾਸ਼ਟਰ ਦੇ ਖੋਪਲੀ 'ਚ ਲਈ ਸੀ।

ਫਿਲਹਾਲ ਉਹ ਰਾਜਸਥਾਨ ਦੇ ਜੈਪੁਰ 'ਚ ਰਹਿ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਮਾਰਕੀਟਿੰਗ ਦਾ ਕੰਮ ਕਰਦੀ ਹੈ ਤੇ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ ਮਨੋਰੰਜਨ ਲਈ ਇਸਤੇਮਾਲ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ 21 ਫਰਵਰੀ ਨੂੰ ਲਈ ਗਈ ਹੈ। ਉਸ ਦੀ ਇਸ ਤਸਵੀਰ ਨੂੰ 1.5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਤਸਵੀਰ ਇੱਕ ਸਮਾਗਮ ਦੌਰਾਨ ਲਈ ਗਈ ਸੀ। ਨੈਨਾ ਨੇ ਆਪਣੀ ਪਿੱਠ ਵਾਲੀ ਤਸਵੀਰ ਸਾਂਝੀ ਕੀਤੀ ਤੇ ਕੈਪਸ਼ਨ 'ਚ ਲਿਖਿਆ, 'ਕੀ ਕੋਈ ਫੋਟੋਗ੍ਰਾਫਰ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਹਟਾ ਸਕਦਾ ਹੈ ਤਾਂ ਕਿ ਫੋਕਸ ਮੇਰੇ 'ਤੇ ਹੋਵੇ?'

ਇਸ ਤੋਂ ਬਾਅਦ ਲੋਕਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਕੁਮੈਂਟ ਸੈਕਸ਼ਨ ਵਿੱਚ ਵੀ ਅੰਨ੍ਹੇਵਾਹ ਟਿੱਪਣੀਆਂ ਦੀ ਹਨੇਰੀ ਆ ਗਈ। ਇਸ ਦੇ ਨਾਲ ਹੀ ਲੋਕਾਂ ਨੇ ਵੱਖ-ਵੱਖ ਬੈਕਗਰਾਊਂਡ ਲਗਾ ਕੇ ਤਸਵੀਰ ਨੂੰ ਹੈਰਾਨੀਜਨਕ ਢੰਗ ਨਾਲ ਐਡਿਟ ਕੀਤਾ। ਜਿਸ ਕਾਰਨ ਤਸਵੀਰ ਹੋਰ ਵੀ ਖੂਬਸੂਰਤ ਲੱਗ ਰਹੀ ਹੈ। ਇਸ ਟਵੀਟ ਨੂੰ 7 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਜਦਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਨੈਨਾ ਨੇ ਲੋਕਾਂ ਦੀ ਕਲਾਕਾਰੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਕਿਹਾ, 'ਲੋਕਾਂ ਦਾ ਦਿਲ ਬਹੁਤ ਵੱਡਾ ਹੈ... ਕਿਸੇ ਤੋਂ ਮਦਦ ਮੰਗੋ ਤਾਂ 1000 ਮਦਦ ਕਰਨ ਲਈ ਆਉਂਦੇ ਹਨ।' ਕੁਝ ਨੇ ਟਾਈਟੈਨਿਕ ਦੇ ਜਹਾਜ਼ 'ਤੇ ਤਸਵੀਰ ਫਿੱਟ ਕੀਤੀ ਹੈ ਅਤੇ ਕੁਝ ਨੇ ਚੰਦ 'ਤੇ ਉਸ ਦੀ ਫੋਟੋ ਲਗਾ ਦਿੱਤੀ।

ਇਹ ਵੀ ਪੜ੍ਹੋ : Lawrence Bishnoi On Salman Khan: ਸਲਮਾਨ ਖਾਨ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੇ ਆਖੀ ਵੱਡੀ ਗੱਲ! ਸੁਣ ਕੇ ਉੱਡ ਜਾਣਗੇ ਹੋਸ਼
ਇੱਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਕਿਹਾ, 'ਮੈਂ ਸਰਕਾਰ ਨੂੰ ਐਡੀਟਰਾਂ ਦੀ ਤਨਖਾਹ ਦਾ ਇੰਤਜ਼ਾਮ ਕਰਨ ਦੀ ਬੇਨਤੀ ਕਰਦਾ ਹਾਂ। ਮੈਡਮ ਤੁਹਾਨੂੰ ਯਕੀਨ ਹੈ ਕਿ ਲੋਕ ਸਿਰਫ਼ ਤੁਹਾਨੂੰ ਹੀ ਦੇਖ ਰਹੇ ਹਨ।' ਇੱਕ ਹੋਰ ਯੂਜ਼ਰ ਨੇ ਤਸਵੀਰ ਨੂੰ ਐਡਿਟ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ, 'ਹੁਣ ਸਾਰਾ ਧਿਆਨ ਤੁਹਾਡੇ 'ਤੇ ਹੈ। ਇਸ ਲਈ ਕਿਸੇ ਵੀ ਅਦਾਇਗੀ ਦੀ ਲੋੜ ਨਹੀਂ ਹੈ। ਮੈਂ ਇਹ ਦਾਨ ਵਜੋਂ ਕਰਦਾ ਹਾਂ।

 

ਇਹ ਵੀ ਪੜ੍ਹੋ :Honey Singh Documentary Film News: ਹਨੀ ਸਿੰਘ ਦੀ ਜ਼ਿੰਦਗੀ 'ਤੇ ਦਸਤਾਵੇਜ਼ੀ ਫਿਲਮ ਬਣਾਏਗੀ ਗੁਨੀਤ ਮੋਂਗਾ, ਨੈਟਫਿਲਕਸ ਦਾ ਮਿਲਿਆ ਸਾਥ

Trending news