ਆਹ ਕਿਹੋ ਜਿਹਾ ਹਸਪਤਾਲ, ਨਾ ਡਾਕਟਰ, ਨਾ ਨਰਸਾਂ ਤੇ ਨਾ ਹੀ ਦਵਾਈਆਂ!
Advertisement

ਆਹ ਕਿਹੋ ਜਿਹਾ ਹਸਪਤਾਲ, ਨਾ ਡਾਕਟਰ, ਨਾ ਨਰਸਾਂ ਤੇ ਨਾ ਹੀ ਦਵਾਈਆਂ!

ਹਰ ਰੋਜ਼ ਸੈਂਕੜੇ ਮਰੀਜ਼ ਇਲਾਜ ਦੀ ਆਸ ਨਾਲ ਇੱਥੇ ਪਹੁੰਚਦੇ ਹਨ। ਪਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਅਣਹੋਂਦ ਕਾਰਨ ਮਰੀਜ਼ਾਂ ਨੂੰ ਬਿਨਾਂ ਇਲਾਜ ਵਾਪਸ ਮੁੜਨਾ ਪੈਂਦਾ ਹੈ। 

ਆਹ ਕਿਹੋ ਜਿਹਾ ਹਸਪਤਾਲ, ਨਾ ਡਾਕਟਰ, ਨਾ ਨਰਸਾਂ ਤੇ ਨਾ ਹੀ ਦਵਾਈਆਂ!

Himachal Pradesh Paonta Sahib Kafota CSC hospital news: ਹਿਮਾਚਲ ਪ੍ਰਦੇਸ਼ ਵਿਖੇ ਸਿਰਮੌਰ ਜ਼ਿਲ੍ਹੇ ਵਿੱਚ ਸ਼ਿਲਈ ਖੇਤਰ ਅਧੀਨ ਆਉਂਦੀਆਂ 14 ਪੰਚਾਇਤਾਂ ਦੇ ਕੇਂਦਰ ਬਿੰਦੂ ਕਫੋਟਾ ਵਿਖੇ ਸੀਐਸਸੀ ਹਸਪਤਾਲ ਵਿੱਚ ਡਾਕਟਰਾਂ ਸਣੇ ਕਈ ਅਸਾਮੀਆਂ ਖਾਲੀ ਹਨ। ਇੱਥੇ ਨਾ ਤਾਂ ਬਿਮਾਰੀ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਦਵਾਈਆਂ ਮਿਲ ਸਕਦੀਆਂ ਹਨ। ਪਾਉਂਟਾ ਸਾਹਿਬ, ਨਾਹਨ ਅਤੇ ਉਤਰਾਖੰਡ ਦੇ ਹਸਪਤਾਲਾਂ ਵਿੱਚ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨਾ ਹੋਣ ਕਰਕੇ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।

ਸਿਰਮੌਰ ਜ਼ਿਲ੍ਹੇ ਦੇ ਦੂਰ-ਦੁਰਾਡੇ ਪਹਾੜੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ। ਇਹ ਤਸਵੀਰਾਂ ਸ਼ਿਲਈ ਖੇਤਰ ਦੇ ਦੂਜੇ ਫੋਕਲ ਪੁਆਇੰਟ ਕਫੋਟਾ ਹਸਪਤਾਲ ਦੀਆਂ ਹਨ। ਮਰੀਜ਼ਾਂ ਦੇ ਇਲਾਜ ਲਈ ਖੋਲ੍ਹਿਆ ਗਿਆ ਇਹ ਹਸਪਤਾਲ ਅੱਜ ਖੁਦ ਬਿਮਾਰ ਹੈ। ਹਾਲਾਂਕਿ ਸਰਕਾਰ ਨੇ ਇੱਥੇ ਬਿਲਡਿੰਗ ਜ਼ਰੂਰ ਬਣਾਈ ਹੈ ਪਰ ਇਸ ਇਮਾਰਤ ਦੇ ਅੰਦਰ ਨਾ ਤਾਂ ਡਾਕਟਰ, ਨਰਸਾਂ ਅਤੇ ਨਾ ਹੀ ਹੋਰ ਮੈਡੀਕਲ ਸਟਾਫ ਮੌਜੂਦ ਹੈ। 

ਦਵਾਈਆਂ ਲਈ ਲੋਕਾਂ ਨੂੰ ਇਧਰ-ਉਧਰ ਖੱਜਲ-ਖੁਆਰ ਹੋਣਾ ਪੈਂਦਾ ਹੈ। ਹਰ ਰੋਜ਼ ਸੈਂਕੜੇ ਮਰੀਜ਼ ਇਲਾਜ ਦੀ ਆਸ ਨਾਲ ਇੱਥੇ ਪਹੁੰਚਦੇ ਹਨ। ਪਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਅਣਹੋਂਦ ਕਾਰਨ ਮਰੀਜ਼ਾਂ ਨੂੰ ਬਿਨਾਂ ਇਲਾਜ ਵਾਪਸ ਮੁੜਨਾ ਪੈਂਦਾ ਹੈ। 

ਇਹ ਵੀ ਪੜ੍ਹੋ: Navjot Sidhu Security News: ਰਿਹਾਈ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਲੱਗਾ ਝਟਕਾ, Z+ ਸੁਰੱਖਿਆ ਘਟਾ ਕੇ Y ਕੈਟਾਗਿਰੀ ਦੀ ਕੀਤੀ

ਹੈਰਾਨੀ ਦੀ ਗੱਲ ਇਹ ਹੈ ਕਿ ਨੇੜਲੇ 14 ਪੰਚਾਇਤਾਂ ਦੇ ਲੋਕ ਇਲਾਜ ਲਈ ਇਸ ਸੀਐਚਸੀ ’ਤੇ ਨਿਰਭਰ ਹਨ। ਹਾਲਾਂਕਿ ਇਸ ਦੇ ਬਾਵਜੂਦ ਇੱਥੇ ਦਵਾਈਆਂ, ਡਾਕਟਰ ਅਤੇ ਸਟਾਫ਼ ਗੈਰਹਾਜ਼ਰ ਹਨ। ਇਲਾਕੇ ਦੇ ਲੋਕ ਵਾਰ-ਵਾਰ ਇੱਥੇ ਡਾਕਟਰ, ਦਵਾਈਆਂ ਤੇ ਮੈਡੀਕਲ ਸਟਾਫ਼ ਭੇਜਣ ਦੀ ਮੰਗ ਕਰਦੇ ਰਹਿੰਦੇ ਹਨ। ਅਜਿਹੇ 'ਚ ਇਲਾਜ ਲਈ ਲੋਕ ਪਾਉਂਟਾ ਸਾਹਿਬ, ਨਾਹਨ, ਉਤਰਾਖੰਡ ਅਤੇ ਹਰਿਆਣਾ ਦੇ ਹਸਪਤਾਲਾਂ ਵਿੱਚ ਰੁਲਣ ਲਈ ਮਜਬੂਰ ਹਨ। 

ਜ਼ਿਆਦਾਤਰ ਸਮੱਸਿਆਵਾਂ ਦਾ ਸਾਹਮਣਾ ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਅਪਾਹਜਾਂ ਨੂੰ ਹੁੰਦਾ ਹੈ। 

ਇਹ ਵੀ ਪੜ੍ਹੋ: Punjab News: ਪੰਜਾਬ 'ਚ ਪ੍ਰਾਈਵੇਟ ਸਕੂਲਾਂ 'ਤੇ ਸਰਕਾਰ ਸਖਤ, ਜਾਣੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀ ਕਿਹਾ

(For more news apart from Himachal Pradesh Paonta Sahib Kafota CSC hospital news, stay tuned to Zee PHH)

Trending news