ਕਈ ਫ਼ਾਇਦੇ ਨੇ ਗੁੜਹਲ ਦੀ ਚਾਹ ਦੇ, ਜਾਣੋ ਕਿਵੇਂ BP ਕੰਟਰੋਲ ਕਰਨ ਦੇ ਨਾਲ ਵਜ਼ਨ ਵੀ ਕਰਦੀ ਹੈ ਘੱਟ
ਕੈਫੀਨ ਅਤੇ ਕੈਲਰੀਜ਼ ਤੋਂ ਫ੍ਰੀ ਗੁੜਹਲ ਦੀ ਚਾਹ ਇੱਕ ਹਰਬਲ ਟੀ ਹੈ ਜੋ ਸਿਹਤ ਦੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ ਇੱਥੇ ਜਾਣੋ ਇਸਨੂੰ ਬਣਾਉਣ ਦਾ ਤਰੀਕਾ ਇਹ ਕਿਹੜੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ
Trending Photos
)
ਕੈਫੀਨ ਅਤੇ ਕੈਲਰੀਜ਼ ਤੋਂ ਫ੍ਰੀ ਗੁੜਹਲ ਦੀ ਚਾਹ ਇੱਕ ਹਰਬਲ ਟੀ ਹੈ ਜੋ ਸਿਹਤ ਦੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ ਇੱਥੇ ਜਾਣੋ ਇਸਨੂੰ ਬਣਾਉਣ ਦਾ ਤਰੀਕਾ ਇਹ ਕਿਹੜੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ
ਬਲੱਡ ਪਰੈਸ਼ਰ ਕਰਦੀ ਹੈ ਘੱਟ ਗੁੜਹਲ ਟੀ
ਜਰਨਲ ਆਫ ਨਿਊਟ੍ਰੀਸ਼ਨ ਵਿੱਚ ਸਾਲ 2010 ਵਿੱਚ ਛਪੇ ਇੱਕ ਸਟੱਡੀ ਦੀ ਮੰਨੀਏ ਤਾਂ ਜਿਨ੍ਹਾਂ ਲੋਕਾਂ ਦੇ ਵਿੱਚ ਹਾਈ ਬਲੱਡ ਪਰੈਸ਼ਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਉਨ੍ਹਾਂ ਵਿੱਚ ਬਲੱਡ ਪਰੈਸ਼ਰ ਘੱਟ ਕਰਨ ਵਿੱਚ ਮਦਦ ਕਰਦੀ ਹੈ ਗੁੜਹਲ ਟੀ ਜਾਂ ਇਸ ਤੋਂ ਇਲਾਵਾ 2015 ਦੇ ਵਿੱਚ ਸਾਂਝੀ ਕੀਤੀ ਇੱਕ ਹੋਰ ਸਟੱਡੀ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਗੁੜਹਲ ਦੀ ਚਾਹ ਪੀਣ ਦੇ ਨਾਲ ਸਿਸਟੋਲਿਕ ਅਤੇ ਡਾਈਸਟੋਲਿਕ ਦੋਵੇਂ ਤਰ੍ਹਾਂ ਦੇ ਬਲੱਡ ਪਰੈਸ਼ਰ ਨੂੰ ਘੱਟ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਨੂੰ ਪੀਣ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ
ਕੋਲੈਸਟਰੋਲ ਵੀ ਘੱਟ ਕਰਦੀ ਹੈ ਹਿਬਿਸਕਸ ਟੀ
ਸਾਲ 2011 ਵਿੱਚ ਸਟੱਡੀ ਪਬਲਿਸ਼ ਹੋਈ ਜਿਸ ਵਿੱਚ ਬਲੈਕ ਟੀ ਅਤੇ ਹਿਬਿਸਕਸ ਟੀ ਦੀ ਤੁਲਨਾ ਵਿੱਚ ਦੇਖਿਆ ਗਿਆ ਕਿ ਕਿਹੜੀ ਚੀਜ਼ ਜ਼ਿਆਦਾ ਕੋਲੈਸਟਰੋਲ ਘੱਟ ਕਰਦੀ ਹੈ ਇਕ ਸਟੱਡੀ ਵਿੱਚ 60 ਲੋਕਾਂ ਨੂੰ ਗੂੜਹਲ ਦੀ ਚਾਹ ਅਤੇ ਬਲੈਕ ਟੀ ਪੀਣ ਦੇ ਲਈ ਦਿੱਤੀ ਗਈ ਇੱਕ ਮਹੀਨੇ ਬਾਅਦ ਪਤਾ ਚੱਲਿਆ ਜਿਨ੍ਹਾਂ ਲੋਕਾਂ ਨੇ ਗੁੜਹਲ ਦੀ ਚਾਹ ਪੀਤੀ ਸੀ ਉਨ੍ਹਾਂ ਦੇ ਸਰੀਰ ਵਿੱਚ ਬੈਡ ਕੋਲੈਸਟਰੋਲ ਅਤੇ ਟ੍ਰਾਈਗਲਿਸਰਾਈਡਜ਼ ਦੀ ਕਮੀ ਆਈ ਜਦਕਿ ਗੁੱਡ ਕੋਲੈਸਟਰੋਲ ਵਿੱਚ ਵਾਧਾ ਹੋਈ ਸੀ
ਵੇਟ ਲਾਸ ਦੇ ਵਿੱਚ ਮਦਦਗਾਰ ਹੈ ਗੁੜਹਲ ਦੀ ਚਾਅ
ਬਹੁਤ ਸਾਰੀ ਸਟੱਡੀਜ਼ ਦੇ ਵਿੱਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਗੁੜਹਲ ਦੀ ਚਾਹ ਵਜ਼ਨ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਮੋਟਾਪੇ ਤੋਂ ਬਚਾ ਸਕਦੀ ਹੈ ਇਕ ਸਟੱਡੀ ਦੇ ਵਿੱਚ 36 ਓਵਰਵੇਟ ਲੋਕਾਂ ਨੂੰ ਹਿਬਿਸਕਸ ਦਾ ਅਰਕ ਦਿੱਤਾ ਗਿਆ 12 ਹਫ਼ਤੇ ਬਾਅਦ ਜਦ ਨਤੀਜੇ ਵੇਖੇ ਤਾਂ ਪਤਾ ਲੱਗਿਆ ਕਿ ਹਿਬਿਸਕਸ ਦੇ ਅਰਕ ਦੀ ਵਜ੍ਹਾਂ ਨਾਲ ਉਨ੍ਹਾਂ ਲੋਕਾਂ ਦਾ ਬਾਡੀ ਵੇਟ ਬਾਡੀ ਫੈਟ ਅਤੇ ਬਾਡੀ ਮਾਸ ਇੰਡੈਕਸ ਦਿਨਾਂ ਵਿੱਚ ਕਮੀ ਆਈ ਸੀ
ਕੈਂਸਰ ਤੋਂ ਬਚਾਉਂਦੀ ਹੈ ਹਿਬਿਸਕਸ ਟੀ
ਹਿਬਿਸਕਸ ਦੇ ਵਿੱਚ ਪਾਲੀਫੇਨਾਲਸ ਪਾਇਆ ਜਾਂਦਾ ਹੈ ਇੱਕ ਅਜਿਹਾ ਕੰਪਾਊਂਡ ਹੈ ਜਿਸ ਦੇ ਵਿਚ ਐਂਟੀ ਕੈਂਸਰ ਪ੍ਰਾਪਰਟੀਜ਼ ਹੁੰਦੀਆਂ ਹਨ ਟੈਸਟ ਟਿਊਬ ਸਟੱਡੀਜ਼ ਵਿੱਚ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਦੇ ਲਈ ਗੁੜਹਲ ਦੇ ਅਰਕ ਦੇ ਬਿਹਤਰੀਨ ਨਤੀਜੇ ਮਿਲੇ ਹਨ ਪ੍ਰੌਸਟੇਟ ਕੈਂਸਰ ਪੇਟ ਦਾ ਕੈਂਸਰ ਸਣੇ ਕਈ ਤਰ੍ਹਾਂ ਦੇ ਕੈਂਸਰ ਦੇ ਵਿੱਚ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ ਗੁੜਹਲ
ਬੈਕਟੀਰੀਆਂ ਦੇ ਨਾਲ ਲੜਨ ਵਿੱਚ ਮਦਦਗਾਰ ਹੈ ਗੁੜਹਲ ਦੀ ਚਾਹ
ਬਰੋਕਾਈਟਿਸ 'ਤੇ ਨਿਮੋਨੀਆ ਅਤੇ ਯੂਟੀਆਈ ਵਰਗੀ ਬਿਮਾਰੀ ਇਸ ਦੀ ਵਜ੍ਹਾ ਨਾਲ ਹੁੰਦੀ ਹੈ ਅਜਿਹੇ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਕੈਂਸਰ ਪ੍ਰਾਪਰਟੀਜ਼ ਨਾਲ ਭਰਪੂਰ ਗੁੜਹਲ ਬੈਕਟੀਰੀਆ ਦੇ ਕਾਰਨ ਹੋਣ ਵਾਲੀ ਇਨਫੈਕਸ਼ਨ ਨੂੰ ਵੀ ਰੋਕਣ ਵਿੱਚ ਮਦਦਗਾਰ ਹੁੰਦਾ ਹੈ ਈ ਕੋਲਾਈ ਬੈਕਟੀਰੀਆ ਜਿਸ ਦੀ ਵਜ੍ਹਾ ਨਾਲ ਪੇਟ ਵਿੱਚ ਗੈਸ ਅਤੇ ਡਾਇਰੀਆ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ ਉਸ ਨੂੰ ਵੀ ਰੋਕਣ ਵਿੱਚ ਮਦਦ ਕਰਦਾ ਹੈ
ਇਸ ਤਰ੍ਹਾਂ ਬਣਾਓ ਗੁੜਹਲ ਦੀ ਚਾਹ
ਗੁੜਹਲ ਦੇ ਫੁੱਲਾਂ ਨੂੰ ਸੁਕਾ ਲਓ ਅਤੇ ਫਿਰ ਉਸ ਨੂੰ ਇੱਕ ਟੀ ਪੋਟ ਪੁੱਛ ਕੇ ਪਾਓ ਉਸ ਦੇ ਵਿੱਚ ਉਬਲਿਆ ਹੋਇਆ ਪਾਣੀ ਪਾਓ ਅਤੇ 5 ਮਿੰਟ ਤੱਕ ਢੱਕ ਕੇ ਰੱਖ ਦਿਓ 5 ਮਿੰਟ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਕੇ ਪੀ ਲਓ ਅਗਰ ਤੁਸੀਂ ਚਾਹੋ ਤਾਂ ਇਸ ਵਿੱਚ ਹਲਕਾ ਮਿੱਠਾ ਕਰਨ ਦੇ ਲਈ ਇਸ ਵਿਚ ਸ਼ਹਿਦ ਵੀ ਪਾ ਸਕਦੇ ਹੋ ਤੁਸੀਂ ਚਾਹੋ ਤਾਂ ਗੁੜਹਲ ਦੀ ਚਾਹ ਨੂੰ ਗਰਮ ਠੰਢਾ ਜਿਵੇਂ ਮਰਜ਼ੀ ਪੀ ਸਕਦੇ ਹੋ
ਨੋਟ: ਕਿਸੇ ਵੀ ਉਪਾਅ ਨੂੰ ਕਰਨ ਤੋਂ ਪਹਿਲਾਂ ਹਮੇਸ਼ਾਂ ਕਿਸੇ ਮਾਹਿਰ ਜਾਂ ਡਾਕਟਰ ਤੋਂ ਸਲਾਹ ਜ਼ਰੂਰ ਲੈ ਲਵੋ ਜ਼ੀ ਨਿਊਜ਼ ਇਸ ਜਾਣਕਾਰੀ ਦੇ ਲਈ ਜ਼ਿੰਮੇਵਾਰੀ ਦਾ ਦਾਅਵਾ ਨਹੀਂ ਕਰਦਾ
WATCH LIVE TV
More Stories