ਹਰ ਬਿਮਾਰੀ ਦਾ ਇਲਾਜ ਸਾਡੇ ਅੰਦਰ ਹੀ, ਆਓ ਸਿੱਖੀਏ ਜ਼ਿੰਦਗੀ ਜਿਓਣ ਦੀ ਜਾਚ
Advertisement

ਹਰ ਬਿਮਾਰੀ ਦਾ ਇਲਾਜ ਸਾਡੇ ਅੰਦਰ ਹੀ, ਆਓ ਸਿੱਖੀਏ ਜ਼ਿੰਦਗੀ ਜਿਓਣ ਦੀ ਜਾਚ

ਸਾਡਾ ਹੌਂਸਲਾ ਹੀ ਸਾਨੂੰ ਵੱਡੀ ਤੋਂ ਵੱਡੀ ਬਿਮਾਰੀ ਨਾਲ ਲੜ੍ਹਨ ਅਤੇ ਉਸਨੂੰ ਖਤਮ ਕਰਨ ਲਈ ਜ਼ਰੂਰੀ ਹੁੰਦਾ ਹੈ, ਅਤੇ ਅਜਿਹਾ ਹੀ ਸੁਨੇਹਾ ਲੁਧਿਆਣਾ ਦੇ ਡਾਕਟਰ ਸੁਰਿੰਦਰ ਗੁਪਤਾ ਆਪਣੇ ਮਰੀਜ਼ਾਂ ਨੂੰ ਦਿੰਦੇ ਨੇ। ਉਹ ਮਰੀਜ਼ਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜ੍ਹਨ ਪ੍ਰਤੀ ਪ੍ਰੇਰਣਾ ਦਿੰਦੇ ਨੇ। ਵਿਸ਼ਵ ਕੈਂਸਰ ਦਿਵਸ ਮੌਕੇ ਉਨਾਂ ਹੋਰਨਾਂ ਲੋਕਾਂ ਨੂੰ ਵੀ ਸੁਨੇਹਾ ਦੇ ਕੇ ਜ਼ਿੰਦਗੀ ਜੀਓਣ ਦੀ ਜਾਂਚ ਦੱਸੀ

ਡਾਕਟਰ ਸੁਰਿੰਦਰ ਗੁਪਤਾ ਆਪਣੇ ਮਰੀਜ਼ਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜ੍ਹਨ ਪ੍ਰਤੀ ਪ੍ਰੇਰਣਾ ਦਿੰਦੇ ਨੇ

ਭਾਰਤ ਸ਼ਰਮਾ/ਲੁਧਿਆਣਾ : ਕਿਸੇ ਵੀ ਤਰਾਂ ਦੀ ਗੰਭੀਰ ਬੀਮਾਰੀ ਨੂੰ ਮਾਤ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਅੰਦਰੋਂ ਖੁਦ ਨੂੰ ਮਜ਼ਬੂਤ ਬਣਾ ਕੇ ਰੱਖੀਏ। ਸਾਡਾ ਹੌਂਸਲਾ ਹੀ ਸਾਨੂੰ ਵੱਡੀ ਤੋਂ ਵੱਡੀ ਬਿਮਾਰੀ ਨਾਲ ਲੜ੍ਹਨ ਅਤੇ ਉਸਨੂੰ ਖਤਮ ਕਰਨ ਲਈ ਜ਼ਰੂਰੀ ਹੁੰਦਾ ਹੈ, ਅਤੇ ਅਜਿਹਾ ਹੀ ਸੁਨੇਹਾ ਲੁਧਿਆਣਾ ਦੇ ਡਾਕਟਰ ਸੁਰਿੰਦਰ ਗੁਪਤਾ ਆਪਣੇ ਮਰੀਜ਼ਾਂ ਨੂੰ ਦਿੰਦੇ ਨੇ। ਉਹ ਮਰੀਜ਼ਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜ੍ਹਨ ਪ੍ਰਤੀ ਪ੍ਰੇਰਣਾ ਦਿੰਦੇ ਨੇ। ਵਿਸ਼ਵ ਕੈਂਸਰ ਦਿਵਸ ਮੌਕੇ ਉਨਾਂ ਹੋਰਨਾਂ ਲੋਕਾਂ ਨੂੰ ਵੀ ਸੁਨੇਹਾ ਦੇ ਕੇ ਜ਼ਿੰਦਗੀ ਜੀਓਣ ਦੀ ਜਾਂਚ ਦੱਸੀ। 

ਦਰਅਸਲ, ਵਿਸ਼ਵ ਭਰ ਚ ਕੈਂਸਰ ਦਿਵਸ ਮਨਾਉਣ ਮੌਕੇ ਅਕਸਰ ਅਸੀਂ ਦੇਖਦੇ ਹਾਂ ਕਿ ਡਾਕਟਰਾਂ ਵੱਲੋਂ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਂਦੈ ਹੈ। ਲੁਧਿਆਣਾ ਚ ਵੀ ਡਾਕਟਰ ਸੁਰਿੰਦਰ ਗੁਪਤਾ ਵੀ ਕੈਂਸਰ ਦੀ ਬਿਮਾਰੀ ਨੂੰ ਲੈ ਕੇ 'i can guide' ਨਾਂ ਦੀ ਇਕ ਸੰਸਥਾ ਚਲਾ ਰਹੇ ਨੇ। ਜਿਸ ਨਾਲ ਉਹ ਨਾ ਸਿਰਫ ਲੋਕਾਂ ਨੂੰ ਕੈਂਸਰ ਨਾਲ ਲੜਨ ਦੇ ਢੰਗ ਦੱਸਦੇ ਨੇ, ਸਗੋਂ ਇਹ ਵੀ ਦੱਸਦੇ ਨੇ ਕਿ ਉਹ ਆਪਣਾ ਸਹੀ ਇਲਾਜ ਕਿੱਥੇ ਤੇ ਕਿਵੇਂ ਕਰਾ ਸਕਦੇ ਨੇ, ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਉਹ ਮਰੀਜ਼ਾਂ ਨੂੰ ਦਸਦੇ ਨੇ ਤਾਂ ਜੋ ਉਹ ਘੱਟ ਕੀਮਤ ਦੇ ਵਿੱਚ ਆਪਣਾ ਵਧੀਆ ਇਲਾਜ ਕਰਵਾ ਸਕਣ।

ਖੁਦ ਕੈਂਸਰ ਤੋਂ ਪੀੜ੍ਹਤ ਰਹੇ ਨੇ ਡਾ. ਗੁਪਤਾ
ਡਾਕਟਰ ਸੁਰਿੰਦਰ ਗੁਪਤਾ ਖੁਦ 2 ਵਾਰ ਕੈਂਸਰ ਨੂੰ ਮਾਤ ਦੇ ਚੁੱਕੇ ਨੇ। ਉਹਨਾਂ ਦੱਸਿਆ ਕਿ ਉਨਾਂ ਨੂੰ ਜੀਭ ਅਤੇ ਬਲੈਡਰ ਦਾ ਕੈਂਸਰ ਹੋਇਆ ਸੀ ਅਤੇ ਦੋਹਾਂ ਵਾਰ ਉਨ੍ਹਾਂ ਨੇ ਕੈਂਸਰ ਨੂੰ ਮਾਤ ਦੇ ਕੇ ਜਿੱਤ ਹਾਸਿਲ ਕੀਤੀ। ਡਾਕਟਰ ਗੁਪਤਾ ਨੇ ਦੱਸਿਆ ਕਿ ਉਹ ਲੋਕਾਂ ਨੂੰ ਹੌਂਸਲਾ ਦਿੰਦੇ ਨੇ ਅਤੇ ਦੱਸਦੇ ਨੇ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਲੱਛਣ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਆਪਣੇ ਟੈਸਟ ਕਰਵਾਉਣ ਅਤੇ ਤੁਰੰਤ ਇਲਾਜ ਕਰਵਾਇਆ ਜਾਵੇ,  ਕਿਉਂਕਿ ਜਿਨੀ ਜਲਦੀ ਬਿਮਾਰੀ ਦਾ ਪਤਾ ਲੱਗਦਾ ਹੈ ਅਤੇ ਉਨੀ ਹੀ ਜਲਦੀ ਇਲਾਜ ਵੀ ਸੰਭਵ ਹੁੰਦਾ ਹੈ ਅਤੇ ਸਹੀ ਸਮੇਂ ਤੇ ਇਲਾਜ ਮੁੱਹਈਆ ਹੋਣ ਨਾਲ ਕੈਂਸਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ,...

ਹੈਲਪਲਾਈਨ ਨੰਬਰ ਹੈ ਮਦਦਗਾਰ
ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 9417520783 ਤੇ ਸੰਪਰਕ ਕਰਕੇ ਕੋਈ ਵੀ ਉਨਾਂ ਤੋਂ ਸਲਾਹ ਲੈ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਸਗੋਂ ਇਸ ਨੂੰ ਹਰਾਉਣ ਦਾ ਜਜ਼ਬਾ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਕੈਂਸਰ ਮਰੀਜ਼ਾਂ ਲਈ ਮੁੱਖ ਮੰਤਰੀ ਰੀਲੀਫ਼ ਫੰਡ ਵਿੱਚੋਂ ਵੱਧ ਤੋਂ ਵੱਧ ਮਦਦ ਕਰਦੀ ਹੈ।  

ਮਰੀਜ਼ ਨੂੰ ਹੌਂਸਲਾ ਦੇਣਾ ਜ਼ਰੂਰੀ
ਡਾਕਟਰ ਸੁਰਿੰਦਰ ਗੁਪਤਾ ਦੀ ਪਤਨੀ ਨੇ ਵੀ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੈਂਸਰ ਹੋਇਆ ਸੀ ਤਾਂ ਉਹ ਹਮੇਸ਼ਾ ਉਨ੍ਹਾਂ ਨੂੰ ਹੌਂਸਲਾ ਦਿੰਦੇ ਸਨ ਅਤੇ ਉਨ੍ਹਾਂ ਨੇ ਬਾਕੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਿਹਾ ਕਿ ਵੱਧ ਤੋਂ ਵੱਧ ਮਰੀਜ਼ ਨੂੰ ਹੌਸਲਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਸਟੇਜ ਤੇ ਹੀ ਪਤਾ ਲੱਗ ਜਾਣ ਦੇ ਚਲਦਿਆਂ ਕੈਂਸਰ ਨੂੰ ਪੂਰੀ ਤਰ੍ਹਾਂ ਮਾਤ ਦਿਤੀ ਜਾ ਸਕਦੀ ਹੈ ਅਤੇ ਮਰੀਜ਼ ਦੇ ਪਰਿਵਾਰ ਲਈ ਵੀ ਜ਼ਰੂਰੀ ਹੈ ਕਿ ਮਰੀਜ਼ ਦਾ ਪੂਰਾ ਸਾਥ ਦਿੱਤਾ ਜਾਏ ਅਤੇ ਬਿਮਾਰੀ ਨਾਲ ਲੜਨ ਲਈ ਉਸਦੀ ਹਿੰਮਤ ਵਧਾਈ ਜਾਏ।

WATCH LIVE TV

Trending news