ਇੰਨਾ ਇਲੈੱਕਟ੍ਰਾਨਿਕ ਸਮਾਨ ਦੀਆਂ ਵਧਣ ਵਾਲੀਆਂ ਨੇ 20 ਫ਼ੀਸਦੀ ਕੀਮਤਾਂ, ਇਸ ਤਰੀਕ ਤੋਂ ਪਹਿਲਾਂ ਖ਼ਰੀਦ ਲਓ
Advertisement

ਇੰਨਾ ਇਲੈੱਕਟ੍ਰਾਨਿਕ ਸਮਾਨ ਦੀਆਂ ਵਧਣ ਵਾਲੀਆਂ ਨੇ 20 ਫ਼ੀਸਦੀ ਕੀਮਤਾਂ, ਇਸ ਤਰੀਕ ਤੋਂ ਪਹਿਲਾਂ ਖ਼ਰੀਦ ਲਓ

 Let TV, ਦੀ ਵਧਣ ਵਾਲੀ ਹੈ ਕੀਮਤ, ਪਿਛਲੇ ਮਹੀਨੇ ਓਪਨ ਸੇਲ ਪੈਨਲ ਗਲੋਬਰ ਮਾਰਕਿਟ ਵਿੱਚ 35 ਫ਼ੀਸਦੀ ਤੱਕ ਮਹਿੰਗਾ ਹੋਇਆ ਹੈ ਸਮਾਨ

 Let TV, ਦੀ ਵਧਣ ਵਾਲੀ ਹੈ ਕੀਮਤ, ਪਿਛਲੇ ਮਹੀਨੇ ਓਪਨ ਸੇਲ ਪੈਨਲ ਗਲੋਬਰ ਮਾਰਕਿਟ ਵਿੱਚ 35 ਫ਼ੀਸਦੀ ਤੱਕ ਮਹਿੰਗਾ ਹੋਇਆ ਹੈ ਸਮਾਨ

ਚੰਡੀਗੜ੍ਹ : ਗਰਮੀਆਂ ਸ਼ੁਰੂ ਹੋ ਗਈਆਂ ਨੇ ਜੇਕਰ ਤੁਸੀਂ ਫ੍ਰਿਜ, ਕੂਲਰ, ਟੀਵੀ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਦਰਾਸਲ 1 ਅਪ੍ਰੈਲ ਤੋਂ AC, Cooler, Fridge ਦੀ ਕੀਮਤ ਵਧਣ ਵਾਲੀ ਹੈ, ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ, ਜੇਕਰ ਤੁਸੀਂ ਅਪ੍ਰੈਲ ਵਿੱਚ ਇਹ ਸਮਾਨ ਖਰੀਦਣ ਦੀ ਸੋਚ ਰਹੇ ਹੋ ਤਾਂ ਇਸੇ ਮਹੀਨੇ ਹੀ ਖ਼ਰੀਦ ਲਓ ਨਹੀਂ ਤੁਹਾਨੂੰ ਜ਼ਿਆਦਾ ਜੇਬ ਢਿੱਲੀ ਕਰਨੀ ਪੈ ਸਕਦੀ ਹੈ

ਗਲੋਬਲ ਮਾਰਕੀਟ ਵਿੱਚ Led ਟੀਵੀ 35 ਫ਼ੀਸਦੀ ਤੱਕ ਮਹਿੰਗਾ 

LED TV ਦੀ ਕੀਮਤ ਅਪ੍ਰੈਲ ਵਿੱਚ ਵਧ ਸਕਦੀ ਹੈ, ਕਿਉਂਕਿ ਪਿਛਲੇ 1 ਮਹੀਨੇ ਵਿੱਚ ਓਪਨ ਸੇਲ ਪੈਨਲ ਗਲੋਬਲ ਮਾਰਕੀਟ ਵਿੱਚ 35 ਫ਼ੀਸਦੀ ਮਹਿੰਗੇ ਹੋਏ ਨੇ, ਪੈਨਾਸੋਨਿਕ, ਹਾਯਰ ਅਤੇ ਥਾਮਸਨ ਵਰਗੇ ਬਰੈਂਡ ਦੀ ਕੀਮਤ ਵਧ ਸਕਦੀ ਹੈ, ਆਉਣ ਵਾਲੇ ਮਹੀਨੇ ਵਿੱਚ ਟੈਲੀਵਿਜ਼ਨ ਦੀਆਂ ਕੀਮਤਾਂ ਵਿੱਚ 2 ਹਜ਼ਾਰ ਤੋਂ 3 ਹਜ਼ਾਰ ਦਾ ਵਾਧਾ ਹੋ ਸਕਦਾ ਹੈ, ਸਪਲਾਈ ਵਿੱਚ ਕਮੀ ਅਤੇ ਹੋਰ ਕਾਰਣਾ ਨਾਲ ਟੀਵੀ ਪੈਨਲ ਓਪਨ ਸੇਲ ਦੀ ਕੀਮਤ ਵਿੱਚ ਲਗਾਤਾਰ ਵਧ ਰਹੀ ਹੈ ਅਤੇ ਦੁੱਗਣੇ ਤੋਂ ਜ਼ਿਆਦਾ ਪਹੁੰਚ ਗਈ ਹੈ, ਉਧਰ ਕਸਟਮ ਡਿਊਟੀ ਵਿੱਚ ਵਾਧਾ ਹੋਇਆ ਹੈ, ਮਹਿੰਗੇ ਕਾਪਰਸ, ਐਲੂਮੀਨਿਅਮ, ਸਟੀਲ ਵਰਗੇ ਮੈਟੀਰੀਅਲ ਦੀ ਵਜ੍ਹਾਂ ਕਰਕੇ ਇਨਪੁੱਟਸ ਕਾਸਟ ਵੀ ਵਧੀ ਹੈ, ਉਧਰ ਸਮੁੰਦਰੀ ਅਤੇ ਹਵਾਈ ਆਵਾਜਾਹੀ ਦਾ ਕਿਰਾਇਆ ਵੀ ਵਧਿਆ ਹੈ ਜਿਸ ਦਾ ਅਸਰ ਟੀਵੀ ਦੀਆਂ ਕੀਮਤਾਂ 'ਤੇ ਪਵੇਗਾ 

ਜਨਵਰੀ ਵਿੱਚ 20 ਫ਼ੀਸਦੀ ਤੱਕ ਵਧੀ ਸੀ ਕੀਮਤ 

ਤਕਰੀਬਨ ਸਾਰੀ ਕੰਪਨੀਆਂ ਨੇ ਆਪਣੇ ਪ੍ਰੋਡਕਟ ਦੀ ਕੀਮਤ ਅਪ੍ਰੈਲ ਤੋਂ ਵਧਾਉਣ ਦਾ ਫ਼ੈਸਲਾ ਲਿਆ ਹੈ, ਇਸ ਸਾਲ 2021 ਵਿੱਚ ਦੂਜੀ ਵਾਰ ਵਾਧਾ ਦਰਜ ਹੋਇਆ, ਇਸ ਤੋਂ ਪਹਿਲਾਂ ਜਨਵਰੀ ਵਿੱਚ ਕਈ ਕੰਪਨੀਆਂ ਨੇ ਐਪਲਾਇੰਸੇਜ ਦੀ ਕੀਮਤ ਵਿੱਚ 20 ਫ਼ੀਸਦੀ ਦਾ ਵਾਧਾ ਹੋਇਆ ਸੀ, ਹੁਣ ਇੱਕ ਵਾਰ ਮੁੜ ਤੋਂ 1 ਅਪ੍ਰੈਲ ਨੂੰ AC, TV,Fridge,Cooler, Fan ਦੀ ਕੀਮਤ ਵਧਣ ਵਾਲੀ ਹੈ, ਕੰਪਨੀ ਨੇ ਇਸ ਦੇ ਪਿੱਛੇ ਵਜ੍ਹਾਂ ਕੱਚੇ ਮਾਲ ਦੀ ਕੀਮਤ ਨੂੰ ਦੱਸਿਆ ਹੈ, ਇਸ ਤੋਂ ਇਲਾਵਾ ਚੀਨ ਤੋਂ ਰਾਹ ਮੈਟੀਰੀਅਲ ਘਟਣ ਦੀ ਵਜ੍ਹਾਂ ਕਰਕੇ ਵੀ ਕੀਮਤਾਂ 'ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ

ਮਹਿੰਗਾ ਹੋਵੇਗਾ AC-Fan

Ac ਬਣਾਉਣ ਵਾਲੀ ਕੰਪਨੀ ਕੀਮਤ ਵਿੱਚ 4 ਤੋਂ 6 ਫ਼ੀਸਦੀ ਦਾ ਵਾਧਾ ਕਰਨ ਜਾ ਰਹੀ ਹੈ,ਯਾਨੀ ਫੀ ਯੂਨਿਟ AC ਦੀ ਕੀਮਤ 1500 ਰੁਪਏ ਤੋਂ ਲੈਕੇ 2000 ਰੁਪਏ ਦੀ ਹੋਵੇਗੀ, ਕਾਪਰ ਦੀ ਕੀਮਤ ਵਿੱਚ ਰਿਕਾਰਡ ਵਾਧਾ ਹੋਇਆ ਹੈ ਜਿਸ ਦੀ ਵਜ੍ਹਾਂ ਕਰਕੇ ਫ੍ਰਿਜ, ਕੂਲਰ, ਪੱਖੇ ਦੀ ਕੀਮਤ ਵਿੱਚ ਵਾਧਾ ਦਰਜ ਹੋਵੇਗਾ 

ਕਈ ਕੰਪਨੀਆਂ ਦੇ ਰਹੀਆਂ ਨੇ ਆਫ਼ਰ 

ਆਨ ਲਾਈਨ ਸ਼ਾਪਿੰਗ ਪਲੇਟਫਾਰਮ 'ਤੇ 55 ਇੰਚ LED 37 ਹਜ਼ਾਰ ਤੱਕ ਮਿਲ ਰਿਹਾ ਹੈ, ਕਿਚਨ ਬਰਾਂਡ ਹੈਫਲੇ ਅਤੇ ਕੇਫ ਵੀ 40 ਫ਼ੀਸਦੀ ਤੱਕ ਦੀ ਛੋਟ ਦੇ ਰਹੇ ਨੇ, ਪੈਨਾਸੋਨਿਕ ਵੀ ਫਾਇਨਾਂਸ ਸਕੀਮ ਦੇ ਤਹਿਤ ਗਾਹਕਾਂ ਨੂੰ ਚੰਗਾ ਆਫ਼ਰ ਦੇ ਰਿਹਾ ਹੈ

 

 

Trending news