Salman Khan: ਸਲਮਾਨ ਖ਼ਾਨ ਨੇ ਪਲਕ ਤਿਵਾਰੀ ਦੇ ਕੱਪੜਿਆਂ ਵਾਲੇ ਬਿਆਨ 'ਤੇ ਚੁੱਪੀ ਤੋੜੀ
Advertisement

Salman Khan: ਸਲਮਾਨ ਖ਼ਾਨ ਨੇ ਪਲਕ ਤਿਵਾਰੀ ਦੇ ਕੱਪੜਿਆਂ ਵਾਲੇ ਬਿਆਨ 'ਤੇ ਚੁੱਪੀ ਤੋੜੀ

Salman Khan: ਬਾਲੀਵੁੱਡ ਅਦਾਕਾਰਾ ਪਲਕ ਤਿਵਾਰੀ ਵੱਲੋਂ ਇੱਕ ਇੰਟਰਵਿਊ ਦੌਰਾਨ ਕੱਪੜਿਆਂ ਸਬੰਧੀ ਦਿੱਤੇ ਗਏ ਬਿਆਨ ਉਤੇ ਸਲਮਾਨ ਖਾਨ ਨੇ ਚੁੱਪੀ ਤੋੜੀ।

Salman Khan: ਸਲਮਾਨ ਖ਼ਾਨ ਨੇ ਪਲਕ ਤਿਵਾਰੀ ਦੇ ਕੱਪੜਿਆਂ ਵਾਲੇ ਬਿਆਨ 'ਤੇ ਚੁੱਪੀ ਤੋੜੀ

Salman Khan: 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਲਕ ਤਿਵਾਰੀ ਨੇ ਹਾਲ ਹੀ 'ਚ ਸਲਮਾਨ ਖਾਨ ਦੀ ਫਿਲਮ ਦੇ ਸੈੱਟ 'ਤੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਬਣਾਏ ਨਿਯਮਾਂ ਦਾ ਖੁਲਾਸਾ ਕੀਤਾ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਹੈ, ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਪਰ ਇਸ 'ਤੇ ਸਲਮਾਨ ਖਾਨ ਜਾਂ ਫਿਲਮ ਦੀਆਂ ਹੋਰ ਅਭਿਨੇਤਰੀਆਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਦਰਮਿਆਨ ਹੁਣ ਸਲਮਾਨ ਖਾਨ ਨੇ ਇੱਕ ਟੀਵੀ ਸ਼ੋਅ ਵਿੱਚ ਇਸ ਬਾਰੇ ਚੁੱਪੀ ਤੋੜੀ।

ਇੱਕ ਟੀਵੀ ਸ਼ੋਅ ਵਿੱਚ ਇਸ ਬਾਰੇ ਗੱਲ ਕਰਦੇ ਹੋਏ ਸਲਮਾਨ ਖਾਨ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਔਰਤਾਂ ਦਾ ਸਰੀਰ ਬਹੁਤ ਕੀਮਤੀ ਹੈ। ਜਿੰਨਾ ਜ਼ਿਆਦਾ ਉਹ ਢੱਕੇ ਹੋਏ ਹਨ, ਉੱਨਾ ਹੀ ਵਧੀਆ। ਮਾਹੌਲ ਥੋੜ੍ਹਾ ਵੱਖਰਾ ਹੈ... ਇਹ ਔਰਤਾਂ ਬਾਰੇ ਨਹੀਂ ਹੈ। ਇਹ ਮਰਦਾਂ ਬਾਰੇ ਹੈ। ਜਿਸ ਤਰ੍ਹਾਂ ਮਰਦ ਔਰਤਾਂ ਨੂੰ ਦੇਖਦੇ ਹਨ, ਤੁਸੀਂ ਜਾਣਦੇ ਹੋ, ਤੁਹਾਡੀਆਂ ਭੈਣਾਂ, ਤੁਹਾਡੀਆਂ ਪਤਨੀਆਂ, ਤੁਹਾਡੀਆਂ ਮਾਵਾਂ... ਮੈਨੂੰ ਇਹ ਪਸੰਦ ਨਹੀਂ ਹੈ। ਮੈਂ ਨਹੀਂ ਚਾਹੁੰਦਾ ਕਿ ਉਹ ਇਨ੍ਹਾਂ ਚੀਜ਼ਾਂ ਵਿੱਚੋਂ ਲੰਘਣ।" 

ਅਦਾਕਾਰ ਨੇ ਕਿਹਾ ਕਿ ਅਸੀਂ ਪਰਦੇ 'ਤੇ ਕੰਮ ਕਰਦੇ ਹਾਂ ਅਤੇ ਕੋਈ ਵੀ ਹੀਰੋ ਆਪਣੀ ਹੀਰੋਇਨ ਨੂੰ ਅਸਹਿਜ ਮਹਿਸੂਸ ਨਹੀਂ ਕਰਦਾ। ਕਾਬਿਲੇਗੌਰ ਕਿ ਪਲਕ ਤਿਵਾਰੀ ਨੇ ਫਿਲਮ 'ਲਾਸਟ' 'ਚ ਸਲਮਾਨ ਖਾਨ ਨੂੰ ਅਸਿਸਟ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : Ludhiana Gas Leak: ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ; ਗੈਸ ਲੀਕ ਹੋਣ ਕਰਕੇ ਕਈ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਗੌਰਤਲਬ ਹੈ ਕਿ ਪਲਕ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਸਲਮਾਨ ਦੇ ਸੈੱਟ 'ਤੇ ਇਹ ਨਿਯਮ ਹੈ ਕਿ ਕੋਈ ਵੀ ਕੁੜੀ ਨੀਵੀਂ ਗਰਦਨ ਵਾਲੇ ਕੱਪੜੇ ਨਹੀਂ ਪਾ ਸਕਦੀ। ਇਸ ਪਿੱਛੇ ਇੱਕ ਕਾਰਨ ਸੀ। ਉਹ ਪਰੰਪਰਾਵਾਦੀ ਹੈ ਅਤੇ ਕਹਿੰਦਾ ਹੈ ਕਿ ਕੁੜੀਆਂ ਜੋ ਚਾਹੁਣ ਪਹਿਨ ਸਕਦੀਆਂ ਹਨ ਪਰ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਹਮੇਸ਼ਾ ਸੁਰੱਖਿਅਤ ਰਹਿਣਾ ਚਾਹੀਦਾ ਹੈ। ਸੈੱਟ ਉਸ ਦੀ ਨਿੱਜੀ ਥਾਂ ਨਹੀਂ ਹੈ ਜਿੱਥੇ ਉਹ ਹਰ ਕਿਸੇ 'ਤੇ ਭਰੋਸਾ ਕਰ ਸਕੇ। ਇਸੇ ਕਰਕੇ ਉਹ ਆਪਣੇ ਆਲੇ-ਦੁਆਲੇ ਦੀਆਂ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ।

ਇਹ ਵੀ ਪੜ੍ਹੋ : CRPF Recruitment 2023: CRPF 'ਚ ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਅਰਜ਼ੀ ਦੀ ਪ੍ਰਕਿਰਿਆ

Trending news