ਕੰਗਨਾ ਰਣੌਤ ਨੇ ਮੁੜ ਦਿਲਜੀਤ ਦੋਸਾਂਝ ਨੂੰ ਘੇਰਿਆ, ਦਿੱਤੀ ਖੁੱਲ੍ਹੀ ਚਿਤਾਵਨੀ, ਕਿਹਾ...
trendingNow,recommendedStories0/zeephh/zeephh1621839

ਕੰਗਨਾ ਰਣੌਤ ਨੇ ਮੁੜ ਦਿਲਜੀਤ ਦੋਸਾਂਝ ਨੂੰ ਘੇਰਿਆ, ਦਿੱਤੀ ਖੁੱਲ੍ਹੀ ਚਿਤਾਵਨੀ, ਕਿਹਾ...

Kangana Ranaut On Diljit Dosanjh: ਕੰਗਨਾ ਰਣੌਤ ਨੇ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਇਸ ਪੋਸਟ ਤੋਂ ਬਾਅਦ ਇੱਕ ਵਾਰ ਫਿਰ ਲੋਕ ਕੰਗਨਾ 'ਤੇ ਨਿਸ਼ਾਨਾ ਸਾਧ ਰਹੇ ਹਨ ਕਿ ਉਹ ਫਿਰ ਤੋਂ ਪੁਰਾਣੇ ਵਿਵਾਦ ਨੂੰ ਹਵਾ ਦੇ ਰਹੀ ਹੈ। ਉਹ ਲਾਈਮਲਾਈਟ 'ਚ ਵਾਪਸ ਆਉਣ ਲਈ ਇਹ ਸਭ ਕਰ ਰਹੀ ਹੈ।

 

ਕੰਗਨਾ ਰਣੌਤ ਨੇ ਮੁੜ ਦਿਲਜੀਤ ਦੋਸਾਂਝ ਨੂੰ ਘੇਰਿਆ, ਦਿੱਤੀ ਖੁੱਲ੍ਹੀ ਚਿਤਾਵਨੀ, ਕਿਹਾ...

Kangana Ranaut On Diljit Dosanjh News: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ (Kangana Ranaut) ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਬੇਬਾਕੀ ਨਾਲ ਵੀ ਚਰਚਾ 'ਚ ਰਹਿੰਦੀ ਹੈ। ਉਹ ਅਕਸਰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੂੰ ਤਾਅਨੇ ਮਾਰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਕੰਗਨਾ ਰਣੌਤ (Kangana Ranaut)  ਨੇ ਦਿਲਜੀਤ ਦੋਸਾਂਝ (Diljit Dosanjh) 'ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਦਿਲਜੀਤ ਦੁਸਾਂਝ ਨੂੰ ਚਿਤਾਵਨੀ ਦਿੱਤੀ ਹੈ।  

ਇਸ ਦੇ ਨਾਲ ਹੀ ਉਸਨੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਕੰਗਨਾ ਰਣੌਤ ਦੀ ਇਹ ਪੋਸਟ ਦੇਖਦਿਆਂ ਹੀ ਲਾਈਮਲਾਈਟ ਵਿੱਚ ਆ ਗਈ ਹੈ। ਹਾਲਾਂਕਿ ਹੁਣ ਤੱਕ ਦਿਲਜੀਤ ਦੋਸਾਂਝ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕੰਗਨਾ ਰਣੌਤ ਨੇ ਸਵਿਗੀ ਦਾ ਇੱਕ ਮੀਮ ਸਾਂਝਾ ਕੀਤਾ ਅਤੇ ਇਸ 'ਤੇ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ। ਸਵਿਗੀ ਦੀ ਪੋਸਟ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ  ਅਤੇ ਕੈਪਸ਼ਨ ਵਿੱਚ ਲਿਖਿਆ ਹੈ, "ਓਏ ਪੁਲਿਸ ਆ ਗਈ ਪੁਲਿਸ।" ਇਸ ਨੂੰ ਸਾਂਝਾ ਕਰਦੇ ਹੋਏ ਕੰਗਣਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਅਤੇ ਲਿਖਿਆ, "ਬੱਸ ਇਵੇਂ ਹੀ ਕਹਿ ਰਹੀ ਹਾਂ" ਕੰਗਨਾ ਰਣੌਤ ਇੱਥੇ ਹੀ ਨਹੀਂ ਰੁਕੀ, ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਆਪਣੀ ਪੋਸਟ ਸ਼ੇਅਰ ਕੀਤੀ ਹੈ। ਇੱਥੇ ਵੀ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਉਨ੍ਹਾਂ ਲਿਖਿਆ, "ਦਿਲਜੀਤ ਜੀ ਪੁਲਿਸ ਆ ਗਈ ਹੈ ਪੁਲਿਸ।"

ਇਹ ਵੀ ਪੜ੍ਹੋ: Anupama Serial twist: ਸ਼ੋਅ 'ਚ ਆਇਆ ਵੱਡਾ ਮੋੜ; ਅਨੁਜ ਨੇ ਅਨੁਪਮਾ ਨੂੰ ਕਹੀ ਵੱਡੀ ਗੱਲ; ਵਨਰਾਜ ਹੋਇਆ ਖ਼ੁਸ਼!

ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਤਾਅਨਾ ਮਾਰਿਆ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਲਿਖਿਆ, "ਜੋ ਕੋਈ ਵੀ ਖਾਲਿਸਤਾਨੀਆਂ ਦਾ ਸਮਰਥਨ ਕਰ ਰਿਹਾ ਹੈ, ਯਾਦ ਰੱਖੋ ਕਿ ਅਗਲਾ ਨੰਬਰ ਤੁਹਾਡਾ ਹੈ। ਪੁਲਿਸ ਆ ਗਈ ਹੈ। ਇਹ ਉਹ ਸਮਾਂ ਨਹੀਂ ਹੈ ਜਦੋਂ ਕੋਈ ਕੁਝ ਕਰਦਾ ਸੀ। ਦੇਸ਼ ਨਾਲ ਧੋਖਾ ਜਾਂ ਹੁਣ ਇਸ ਨੂੰ ਟੁਕੜਿਆਂ 'ਚ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿੰਗਾ ਪਏਗਾ।"

ਇਹ ਵੀ ਪੜ੍ਹੋ: Bawaal Release Date: ਸਿਨੇਮਾਘਰ ਜਾਂ OTT? ਇਸ ਦਿਨ ਰਿਲੀਜ਼ ਹੋਵੇਗੀ ਜਾਹਨਵੀ ਕਪੂਰ ਤੇ ਵਰੁਣ ਧਵਨ ਦੀ ਫ਼ਿਲਮ 'Bawaal'

ਦੱਸ ਦੇਈਏ ਕਿ ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ਼ ਪੰਜਾਬ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਅਪਰੇਸ਼ਨ ਤੋਂ ਬਾਅਦ ਇਹ ਪੋਸਟ ਕੀਤਾ ਹੈ।

Trending news