Punjab News: ਪੰਜਾਬ ਦੇ ਸਕੂਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਤੰਬਾਕੂ ਮੁਕਤ ਰੱਖਣ ਦੇ ਹੁਕਮ
Punjab School News: ਸਕੂਲ ਮੁੱਖੀ ਨੂੰ ਕਿਹਾ ਗਿਆ ਹੈ ਕਿ ਉਹ ਯਕੀਨੀ ਬਣਾਉਣ ਕਿ ਤੰਬਾਕੂ ਐਕਟ ਦੇ ਸੈਕਸ਼ਨ 6 ਅਨੁਸਾਰ ਸਕੂਲ ਦੇ 100 ਗਜ ਦੇ ਘੇਰੇ ਅੰਦਰ ਕੋਈ ਵੀ ਤੰਬਾਕੂ ਪਦਾਰਥ ਖਰੀਦਦਾ ਅਤੇ ਵੇਚਦਾ ਨਾ ਹੋਵੇ।
Trending Photos
)
Punjab School Education News: ਪੰਜਾਬ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਤੇ ਸਕੂਲਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਤੰਬਾਕੂ ਮੁਕਤ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਦੌਰਾਨ ਇਹ ਗੱਲ ਵੀ ਕਹੀ ਗਈ ਹੈ ਕਿ ਸਕੂਲ ਮੁਖੀ ਨੂੰ ਇਸ 'ਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਕੂਲ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਦੀ ਖਰੀਦਦਾਰੀ ਨਾ ਹੋਵੇ। ਇੰਨਾ ਹੀ ਨਹੀਂ ਬਲਕਿ ਸਕੂਲਾਂ ਦੇ ਬਾਹਰ ਨੋ ਸਮੋਕਿੰਗ ਏਰੀਆ ਦਾ ਬੋਰਡ ਵੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਵੱਲੋਂ ਜਾਰੀ ਆਰਡਰ ਵਿੱਚ ਲਿਖਿਆ ਗਿਆ ਹੈ, "ਆਪ ਨੂੰ ਤੰਬਾਕੂ ਮੁੱਕਤ ਸਕੂਲ/ਵਿਦਿਅਕ ਸੰਸਥਾਵਾਂ ਸਬੰਧੀ ਗਾਈਡਲਾਈਨਜ਼ ਮੁੜ ਤੋਂ ਭੇਜਦੇ ਹੋਏ ਹਦਾਇਤ ਕੀਤੀ ਜਾਂਦੀ ਹੈ ਕਿ ਇਹਨਾ ਗਾਈਡਲਾਈਨਜ਼ ਨੂੰ ਸਕੂਲਾਂ ਵਿੱਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਗਰੂਕ ਕਰਨ ਲਈ ਸਪੈਸ਼ਲ drives ਚਲਾਈਆਂ ਜਾਣ।
ਇਸ ਦੌਰਾਨ ਸਕੂਲ ਮੁੱਖੀ ਨੂੰ ਕਿਹਾ ਗਿਆ ਹੈ ਕਿ ਉਹ ਯਕੀਨੀ ਬਣਾਉਣ ਕਿ ਤੰਬਾਕੂ ਐਕਟ ਦੇ ਸੈਕਸ਼ਨ 6 ਅਨੁਸਾਰ ਸਕੂਲ ਦੇ 100 ਗਜ ਦੇ ਘੇਰੇ ਅੰਦਰ ਕੋਈ ਵੀ ਤੰਬਾਕੂ ਪਦਾਰਥ ਖਰੀਦਦਾ ਅਤੇ ਵੇਚਦਾ ਨਾ ਹੋਵੇ।
ਸਕੂਲ ਮੁੱਖੀ ਵੱਲੋ ਸਕੂਲਾਂ ਦੇ ਮੁੱਖ ਗੇਟ ਕੋਲ ਬਾਹਰੀ ਦੀਵਾਰ ਤੇ ਤੰਬਾਕੂ ਮੁਕਤ ਸਕੂਲ ਦੇ ਬੋਰਡ ਲਗਵਾਉਣ ਨੂੰ ਵੀ ਕਿਹਾ ਗਿਆ ਹੈ ਅਤੇ ਸਕੂਲ ਦੇ ਅੰਦਰ "No Smoking Area-Smoking Here is an Offence" ਦੇ (60*30) ਸੇਂਟੀਮੀਟਰ ਦੇ ਸੰਕੇਤ ਬੋਰਡ ਵੀ ਲਗਾਉਣ ਲਈ ਹਦਾਇਤ ਕੀਤੀ ਗਈ ਹੈ।
ਇਸਦੇ ਨਾਲ ਹੀ ਸਕੂਲ ਮੁੱਖੀ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪੋਸਟਰ ਮੇਕਿੰਗ, ਡਿਬੇਟ ਪ੍ਰਤੀਯੋਗਿਤਾ ਅਤੇ ਡਰਾਇੰਗ ਪ੍ਰਤੀਯੋਗਿਤਾਵਾਂ ਸਕੂਲ ਵਿੱਚ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Punjab News: ਹਰਜੋਤ ਬੈਂਸ ਦਾ ਵੱਡਾ ਕਦਮ; ਹੁਣ ਪੰਜਾਬ 'ਚ ਹਰ ਹਫ਼ਤੇ ‘ਟੀਚਰ ਆਫ਼ ਦਾ ਵੀਕ’ ਜਾਣਗੇ ਐਲਾਨੇ, ਪੋਸਟਰ ਜਾਰੀ
ਇਹ ਵੀ ਪੜ੍ਹੋ: Punjab News: ਪੰਜਾਬ 'ਚ ਸਕੂਲ ਆਫ਼ ਐਮੀਨੈਂਸ ਵਿੱਚ ਬੱਸਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਲਈ ਨਿਰਦੇਸ਼ ਜਾਰੀ