PSEB Class 12th Board Result 2023: ਮਿਲੋ ਰੂਪਨਗਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸ਼ਮਨਪ੍ਰੀਤ ਕੌਰ ਨਾਲ
PSEB Class 12th Board Result 2023: ਗਰੀਬ ਪਰਿਵਾਰ ਨਾਲ ਸੰਬੰਧਤ ਸ਼ਮਨਪ੍ਰੀਤ ਦੀ ਗੱਲ ਕਰ ਲਈ ਜਾਵੇ ਤਾਂ ਇਸ ਵਿਦਿਆਰਥਣ ਨੇ ਕਦੇ ਕੋਈ ਟਿਊਸ਼ਨ ਨਹੀਂ ਰੱਖੀ ਸਗੋਂ ਖੁਦ ਪੜ੍ਹਾਈ ਕੀਤੀ ਤੇ ਅਧਿਆਪਕਾਂ ਨੇ ਵੀ ਉਸ ਨੂੰ ਖੂਬ ਮਿਹਨਤ ਕਰਾਈ।
Trending Photos
)
PSEB Class 12th Board Result 2023, Rupnagar topper Shamanpreet Kaur: ਰੂਪਨਗਰ ਜ਼ਿਲ੍ਹੇ ਦੇ ਪਿੰਡ ਤਿੜਕ ਕਰਮਾ ਦੀ ਸਰਕਾਰੀ ਸਕੂਲ ਦੀ ਵਿਦਿਆਰਥਣ ਸ਼ਮਨਪਰੀਤ ਕੌਰ ਨੇ ਪੰਜਾਬ ਭਰ ਵਿੱਚ 7ਵਾਂ ਰੈਂਕ ਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਿਲ ਕਰ ਆਪਣੇ ਪਿੰਡ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਸ਼ਮਨਪ੍ਰੀਤ ਅੱਗੇ ਜਾ ਕੇ ਅਧਿਆਪਕਾ ਬਣਨਾ ਚਾਹੁੰਦੀ ਹੈ ਤੇ ਬੱਚਿਆਂ ਨੂੰ ਵਿਦਿਆ ਦੇਣਾ ਚਾਹੁੰਦੀ ਹੈ।
ਲੜਕੀਆਂ ਅੱਜ-ਕੱਲ੍ਹ ਹਰ ਖੇਤਰ ਵਿੱਚ ਅੱਗੇ ਹਨ ਫਿਰ ਭਾਵੇਂ ਖੇਡਾਂ 'ਚ ਹੋਵੇ ਜਾਂ ਪੜ੍ਹਾਈ ਹੋਵੇ, ਹਰ ਖੇਤਰ ਵਿੱਚ ਲੜਕੀਆਂ ਬਾਜ਼ੀ ਮਾਰ ਰਹੀਆਂ ਹਨ। ਇਸ ਵਾਰ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਵੀ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਲੜਕੀਆਂ ਹੀ ਹਨ।
ਜੇਕਰ ਰੋਪੜ ਜ਼ਿਲ੍ਹੇ ਦੀ ਗੱਲ ਕਰ ਲਈ ਜਾਵੇ ਤਾਂ ਰੋਪੜ ਜ਼ਿਲ੍ਹੇ ਵਿੱਚ ਵੀ ਮੈਰਿਟ 'ਤੇ ਰਹਿਣ ਵਾਲੀਆਂ ਲੜਕੀਆ ਹੀ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੀ ਵਿਦਿਆਰਥਣ ਸ਼ਮਨਪ੍ਰੀਤ ਕੌਰ ਨੇ ਪੰਜਾਬ ਭਰ ਵਿੱਚੋਂ 7ਵਾਂ ਅਤੇ ਰੋਪੜ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਗਰੀਬ ਪਰਿਵਾਰ ਨਾਲ ਸੰਬੰਧਤ ਸ਼ਮਨਪ੍ਰੀਤ ਦੀ ਗੱਲ ਕਰ ਲਈ ਜਾਵੇ ਤਾਂ ਇਸ ਵਿਦਿਆਰਥਣ ਨੇ ਕਦੇ ਕੋਈ ਟਿਊਸ਼ਨ ਨਹੀਂ ਰੱਖੀ ਸਗੋਂ ਖੁਦ ਪੜ੍ਹਾਈ ਕੀਤੀ ਤੇ ਅਧਿਆਪਕਾਂ ਨੇ ਵੀ ਉਸ ਨੂੰ ਖੂਬ ਮਿਹਨਤ ਕਰਾਈ।
ਇਹ ਵੀ ਪੜ੍ਹੋ: ਪ੍ਰਾਈਵੇਟ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਕੁਚਲਿਆ, ਨੌਜਵਾਨ ਦਾ ਸਿਰ ਧੜ ਨਾਲੋਂ ਹੋਇਆ ਅਲੱਗ!
ਉਸ ਨੇ ਦੱਸਿਆ ਕਿ ਉਹ ਦੇਰ ਰਾਤ ਤੱਕ ਪੜ੍ਹਾਈ ਕਰਦੀ ਰਹਿੰਦੀ ਸੀ ਤੇ ਉਸ ਦੇ ਮਾਤਾ-ਪਿਤਾ ਨੇ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ।
ਉਸ ਨੇ ਕਿਹਾ ਕਿ "ਜਿਹੜੇ ਲੋਕ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ ਅਤੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਹ ਲੋਕਾਂ ਦੀ ਸੋਚਣੀ ਬਿਲਕੁਲ ਗਲਤ ਹੈ ਤੇ ਮੈਂ ਵੀ ਸਰਕਾਰੀ ਸਕੂਲ ਵਿੱਚ ਪੜ੍ਹੀ ਹਾਂ ਤੇ ਮੇਰੇ ਅਧਿਆਪਕਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਮੈਨੂੰ ਪੜ੍ਹਾਇਆ।"
ਇਹ ਵੀ ਪੜ੍ਹੋ: Ludhiana News: ਔਰਤ ਦੀ ਪੁਲਿਸ ਨਾਲ ਹੋਈ ਝੜਪ, ਵਰਦੀ ਪਾੜੀ, ਮੂੰਹ 'ਤੇ ਮਾਰਿਆ ਥੱਪੜ, ਜਾਣੋ ਪੂਰਾ ਮਾਮਲਾ
(For more news apart from PSEB Class 12th Board Result 2023, Rupnagar topper Shamanpreet Kaur, stay tuned to Zee PHH)