Coachella 2023 News: ਦਿਲਜੀਤ ਦੁਸਾਂਝ ਬਣੇ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ
trendingNow,recommendedStories0/zeephh/zeephh1655328

Coachella 2023 News: ਦਿਲਜੀਤ ਦੁਸਾਂਝ ਬਣੇ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ

Coachella 2023 News: ਵਿਸ਼ਵ ਦਾ ਵੱਕਾਰੀ ਸੰਗੀਤ ਪ੍ਰੋਗਰਾਮ ਕੋਚੇਲਾ ਵਿੱਚ ਦਿਲਜੀਤ ਦੁਸਾਂਝ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਪੰਜਾਬੀ ਗੀਤ ਹੀ ਗਾਏ।

Coachella 2023 News: ਦਿਲਜੀਤ ਦੁਸਾਂਝ ਬਣੇ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ

Coachella 2023 News: ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ 'ਕੋਚੇਲਾ 2023' ਮਿਊਜ਼ਿਕ ਫੈਸਟੀਵਲ 'ਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਅਤੇ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਪੇਸ਼ਕਾਰੀ ਦੌਰਾਨ ਦਿਲਜੀਤ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ। ਜਿੱਥੇ ਇੱਕ ਪਾਸੇ ਉਸ ਨੇ ਕਾਲੀ ਪੱਗ ਪਹਿਨੀ ਸੀ, ਉੱਥੇ ਹੀ ਦੂਜੇ ਪਾਸੇ ਕਾਲੇ ਚਸ਼ਮੇ ਅਤੇ ਕਾਲੇ ਦਸਤਾਨੇ ਨਾਲ ਉਸ ਨੇ ਆਪਣੇ ਆਪ ਨੂੰ ਨਵਾਂ ਰੂਪ ਦਿੱਤਾ ਸੀ।

ਕੋਚੇਲਾ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦਿੱਤੀ ਜਿਸ ਵਿੱਚ ਪ੍ਰੋਪਰ ਪਟੋਲਾ, ਰਾਤ ​​ਦੀ ਗੇੜੀ, ਬਰਨ ਟੂ ਸ਼ਾਈਨ, ਜੱਟ ਦਾ ਪਿਆਰ, ਪੀਚਸ, ਲੰਬੜਗਿਨੀ ਅਤੇ ਹੋਰਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ। ਦਿਲਜੀਤ ਦੇ ਗੀਤਾਂ 'ਤੇ ਡੀਜੇ ਡਿਪਲੋ ਵੀ ਆਪਣੇ ਦੋਸਤਾਂ ਨਾਲ ਡਾਂਸ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਜਦੋਂ ਕਿ ਦਰਸ਼ਕਾਂ ਦੀ ਭੀੜ ਨੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ। ਦਿਲਜੀਤ ਦੇ ਇਸ ਪ੍ਰਦਰਸ਼ਨ ਦੀ ਸੋਸ਼ਲ ਮੀਡੀਆ 'ਤੇ ਵੀ ਚਰਚਾ ਹੈ।

ਕਾਬਿਲੇਗੌਰ ਹੈ ਕਿ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸੰਗੀਤ ਪ੍ਰੋਗਰਾਮਾਂ ਵਿਚੋਂ ਇੱਕ ਹੈ। ਇਹ ਸਾਲ ਅਪ੍ਰੈਲ ਮਹੀਨੇ ਵਿੱਚ ਲਗਾਤਾਰ ਦੋ ਵੀਕੈਂਡ ਵਿੱਚ ਇੰਡੀਗੋ ਤੇ ਕੈਲੇਫੋਰਨੀਆਂ ਵਿੱਚ ਕਰਵਾਇਆ ਜਾਂਦਾ ਹੈ। ਇਸ ਭਾਰਤੀ ਗਾਇਕ ਦਿਲਜੀਤ ਸਿੰਘ ਦੁਸਾਂਝ ਤੇ ਪਾਕਿਸਤਾਨੀ ਗਾਇਕ ਅਲੀ ਸੇਠੀ ਨੇ ਦੱਖਣੀ ਏਸ਼ੀਆਈ ਕਲਾਕਾਰਾਂ ਦੇ ਰੂਪ ਵਿੱਚ ਫੈਸਟੀਵਲ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ : Atiq Ahmad Murder News: ਅਤੀਕ-ਅਸ਼ਰਫ ਨੂੰ ਮਾਰਨ ਵਾਲੇ ਹਮਲਾਵਰ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਵੱਡੀ ਗੱਲ

ਦੋਵੇਂ ਨੇ BLACKPINK, ਕਿੱਡ ਲਾਰੋਈ, ਚਾਰਲੀ XCX, ਲੈਬ੍ਰਿੰਥ, ਜੈ ਬੁਲਫ, ਜੈ ਕੁਰਕਸ ਵਰਗੇ ਅੰਤਰਰਾਸ਼ਟਰੀ ਨਾਮਾਂ ਦੇ ਨਾਲ ਪ੍ਰਦਰਸ਼ਨ ਕੀਤਾ ਤੇ ਜਨਤਾ ਦਾ ਦਿਲ ਜਿੱਤਿਆ। ਦਿਲਜੀਤ ਦੁਸਾਂਝ ਨੇ ਇਸ ਪੇਸ਼ਕਾਰੀ ਨਾਲ ਸਭ ਦਾ ਮਨ ਜਿੱਤ ਲਿਆ ਤੇ ਕੋਚੇਲਾ ਵਰਗੇ ਵੱਕਾਰੀ ਪ੍ਰੋਗਰਾਮ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਉਨ੍ਹਾਂ ਨੇ ਆਪਣੇ ਪੇਸ਼ਕਾਰੀ ਦੌਰਾਨ ਪੰਜਾਬੀ ਗੀਤ ਹੀ ਗਾਏ।

ਇਹ ਵੀ ਪੜ੍ਹੋ : Punjab Weather Update: ਗਰਮੀ ਤੋਂ ਪਰੇਸ਼ਾਨ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਪਵੇਗਾ ਮੀਂਹ !

Trending news