Amritpal Singh News: ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਕੀਤੀ ਨਸ਼ਰ
Advertisement

Amritpal Singh News: ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਕੀਤੀ ਨਸ਼ਰ

Amritpal Singh News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਹੋਰ ਸੀਸੀਟੀਵੀ ਨਸ਼ਰ ਕੀਤੀ ਹੈ। ਹਾਲਾਂਕਿ ਫੁਟੇਜ਼ ਵਿੱਚ ਚਿਹਰਾ ਵਿਖਾਈ ਨਹੀਂ ਦੇ ਰਿਹਾ ਹੈ ਪਰ ਪੁਲਿਸ ਇਸ ਫੁਟੇਜ ਵਿੱਚ ਦਿਖਾਈ ਦੇ ਰਹੇ ਸਖ਼ਸ਼ ਦੇ ਅੰਮ੍ਰਿਤਪਾਲ ਹੋਣ ਦਾ ਦਾਅਵਾ ਕਰ ਰਹੀ ਹੈ।

Amritpal Singh News: ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਕੀਤੀ ਨਸ਼ਰ

Amritpal Singh News: ਵਾਰਿਸ ਪੰਜਾਬ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਤੇ ਪੰਜਾਬ ਪੁਲਿਸ ਦੀ ਗ੍ਰਿਫਤ ਵਿਚੋਂ ਅਜੇ ਤੱਕ ਫ਼ਰਾਰ ਹੈ। ਜਾਂਚ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਮਾਮਲੇ ਵਿੱਚ ਦੇਰ ਸ਼ਾਮ ਦਿੱਲੀ ਦੇ ਤਿਲਕ ਵਿਹਾਰ ਤੋਂ ਅਮਿਤ ਨਾਮ ਦੇ ਸਖ਼ਸ਼ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੰਜਾਬ ਪੁਲਿਸ ਦੇ ਆਈਜੀ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਨੂੰ ਲੈ ਕੇ ਸਾਰੇ ਰਾਜਾਂ ਨੂੰ ਅਲਰਟ ਭੇਜ ਦਿੱਤਾ ਹੈ। ਪੰਜਾਬ ਪੁਲਿਸ ਵੱਲੋਂ ਇੱਕ ਹੋਰ ਸੀਸੀਟੀਵੀ ਨਸ਼ਰ ਕੀਤੀ ਹੈ ਤੇ ਪੁਲਿਸ ਇਸ ਵੀਡੀਓ ਵਿੱਚ ਦਿਖਾਈ ਦੇ ਰਹੇ ਸਖ਼ਸ਼ਾਂ ਨੂੰ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਹੋਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਛੱਡਣ ਤੋਂ ਬਾਅਦ ਉਹ ਹਰਿਆਣਾ ਦੇ ਸ਼ਾਹਾਬਾਦ ਵਿੱਚ ਇੱਕ ਔਰਤ ਦੇ ਘਰ ਠਹਿਰਿਆ। ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬਲਜੀਤ ਕੌਰ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। 

ਪੁਲਿਸ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀਆਂ ਸਨ। ਹਾਲਾਂਕਿ ਉਹ ਲਗਾਤਾਰ ਗੱਡੀਆਂ ਬਦਲ ਰਿਹਾ ਸੀ। ਇਸ ਦੌਰਾਨ ਉਸ ਨੇ ਪਿੰਡ ਸ਼ੇਖੂਪੁਰਾ ਨੇੜੇ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੋਟਰਸਾਈਕਲ ਖੋਹ ਲਿਆ ਅਤੇ ਆਪਣੇ ਸਾਥੀ ਪਾਪਲਪ੍ਰੀਤ ਨਾਲ ਅੱਗੇ ਵਧਿਆ ਪਰ ਅੱਗੇ ਨਦੀ ਸੀ। ਕਾਫੀ ਦੇਰ ਤੱਕ ਉਹ ਕਿਸ਼ਤੀ ਦਾ ਇੰਤਜ਼ਾਰ ਕਰਦਾ ਰਿਹਾ ਪਰ ਸਫਲਤਾ ਨਾ ਮਿਲਣ 'ਤੇ ਉਹ ਲਾਡੋਵਾਲ ਨੇੜੇ ਸਥਿਤ ਪੁਰਾਣੇ ਪੁਲ ਤੋਂ ਦਰਿਆ ਪਾਰ ਕਰ ਗਿਆ। ਦੋਵੇਂ ਕਾਫੀ ਦੇਰ ਤੱਕ ਲਾਡੋਵਾਲ ਰੇਲਵੇ ਸਟੇਸ਼ਨ ਨੇੜੇ ਘੁੰਮਦੇ ਰਹੇ। ਉਥੋਂ ਰਾਤ ਨੂੰ ਆਟੋ 'ਤੇ ਸਵਾਰ ਹੋ ਕੇ ਮੁੜ ਚਲੇ ਗਏ। 19 ਮਾਰਚ ਦੀ ਰਾਤ ਨੂੰ ਉਹ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿੱਚ ਇੱਕ ਔਰਤ ਦੇ ਘਰ ਠਹਿਰੇ ਸਨ।

ਇਹ ਵੀ ਪੜ੍ਹੋ :Kotkapura firing incident news: ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਅਦਾਲਤ 'ਚ ਪੇਸ਼

ਇਸ ਤੋਂ ਬਾਅਦ 22 ਤਰੀਕ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਮਿਲ ਕੇ ਬਲਜੀਤ ਕੌਰ ਦੇ ਟਿਕਾਣੇ 'ਤੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਪਤਾ ਲੱਗਾ ਕਿ ਅੰਮ੍ਰਿਤਪਾਲ ਸਕੂਟੀ 'ਤੇ ਉਥੇ ਪਹੁੰਚਿਆ ਸੀ। ਉੱਥੇ ਇੱਕ ਸੀਸੀਟੀਵੀ ਇਸ 'ਚ ਉਹ ਆਪਣੇ ਸਾਥੀ ਨਾਲ ਦਿਖਾਈ ਦਿੱਤਾ ਗਿਆ ਹੈ। ਉਸ ਨੇ ਛੱਤਰੀ ਫੜੀ ਹੋਈ। ਸੀਸੀਟੀਵੀ ਤੋਂ ਬਚਣ ਲਈ ਉਸ ਨੇ ਛੱਤਰੀ ਦਾ ਸਹਾਰਾ ਲਿਆ ਤਾਂ ਕਿ ਉਸ ਦਾ ਚਿਹਰਾ ਕੈਦ ਨਾ ਹੋ ਸਕੇ।

 

ਇਹ ਵੀ ਪੜ੍ਹੋ : WhatsApp Update: ਵਟਸਐਪ ਨੇ ਜਾਰੀ ਕੀਤਾ ਨਵਾਂ ਅਪਡੇਟ; ਯੂਜ਼ਰਸ ਕਰ ਸਕਦੇ ਹਨ ਆਸਾਨੀ ਨਾਲ ਵਰਤੋਂ!

Trending news