Maharashtra News: ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 10 ਦੀ ਮੌਤ, 25 ਜ਼ਖ਼ਮੀ
Advertisement

Maharashtra News: ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 10 ਦੀ ਮੌਤ, 25 ਜ਼ਖ਼ਮੀ

Maharashtra News: ਮੁੰਬਈ-ਪੁਣੇ ਪੁਰਾਣੇ ਹਾਈਵੇ 'ਤੇ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 12 ਯਾਤਰੀਆਂ ਦੀ ਮੌਤ ਹੋ ਗਈ। ਜਦਕਿ 25 ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। 

Maharashtra News:  ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 10 ਦੀ ਮੌਤ, 25 ਜ਼ਖ਼ਮੀ

Maharashtra News: ਮਹਾਰਾਸ਼ਟਰ ਤੋਂ ਇੱਕ ਬੇਹੱਦ ਦੁਖਦ ਘਟਨਾ ਦੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਖੋਪਲੀ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮੁੰਬਈ-ਪੁਣੇ ਪੁਰਾਣੇ ਹਾਈਵੇ 'ਤੇ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 12 ਯਾਤਰੀਆਂ ਦੀ ਮੌਤ ਹੋ ਗਈ। ਜਦਕਿ 25 ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। 

ਜਾਣਕਰੀ ਮੁਤਾਬਿਕ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ  ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ 'ਚ ਲੱਗੀ ਹੋਈ ਹੈ। ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਣ 'ਚ ਸਥਾਨਕ ਲੋਕ ਵੀ ਪੁਲਿਸ ਦੀ ਮਦਦ ਕਰ ਰਹੇ ਹਨ।

ਦੱਸ ਦੇਈਏ ਕਿ ਬਚਾਅ ਟੀਮ ਹੁਣ ਤੱਕ 20 ਤੋਂ 25 ਲੋਕਾਂ ਨੂੰ ਬਾਹਰ ਕੱਢ ਚੁੱਕੀ ਹੈ। ਕਰੇਨ ਨਾਲ ਰੱਸੀ ਬੰਨ੍ਹ ਕੇ ਬਚਾਅ ਕੀਤਾ ਜਾ ਰਿਹਾ ਹੈ। ਬੱਸ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਬਚਾਅ ਵਿੱਚ ਦਿੱਕਤ ਆ ਰਹੀ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਸਥਾਨਕ ਟਰੈਕਰਾਂ ਦੀ ਟੀਮ ਬਚਾਅ ਵਿੱਚ ਲੱਗੀ ਹੋਈ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ: Punjab Corona Update: ਪੰਜਾਬ 'ਚ ਤੇਜ਼ੀ ਨਾਲ ਵੱਧ ਰਿਹਾ ਹੈ ਕੋਰੋਨਾ;  24 ਘੰਟਿਆਂ 'ਚ 236 ਨਵੇਂ ਮਾਮਲੇ ਆਏ ਸਾਹਮਣੇ 

ਘਟਨਾ ਦੇ ਸੰਬੰਧ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਸ 40 ਤੋਂ 45 ਯਾਤਰੀਆਂ ਨੂੰ ਲੈ ਕੇ ਪੁਣੇ ਤੋਂ ਮੁੰਬਈ ਆ ਰਹੀ ਸੀ। ਬੱਸ ਵਿੱਚ ਗੋਰੇਗਾਂਵ ਇਲਾਕੇ ਦੇ ਇੱਕ ਸੰਗਠਨ ਨਾਲ ਸੰਬੰਧਿਤ ਲੋਕ ਸਵਾਰ ਸਨ। ਸਾਰੇ ਪੁਣੇ 'ਚ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸਨ। ਪੁਣੇ ਤੋਂ ਵਾਪਸ ਆਉਂਦੇ ਸਮੇਂ ਪੁਣੇ ਓਲਡ ਹਾਈਵੇਅ ਨੇੜੇ ਬੱਸ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਐਸਪੀ ਸੋਮਨਾਥ ਘੜਗੇ ਅਨੁਸਾਰ 12 ਯਾਤਰੀਆਂ ਦੀ ਮੌਤ ਹੋ ਗਈ ਹੈ। ਜਦਕਿ 25 ਤੋਂ ਵੱਧ ਯਾਤਰੀ ਜ਼ਖਮੀ ਹਨ।

Trending news