ਖ਼ਬਰ ਤੋਂ ਲਓ ਸਬਕ, ਫ਼ੋਨ ਦੀ ਬੈਟਰੀ ਫਟਣ ਨਾਲ ਮਸੂਮ ਦੀ ਜਾਨ ਗਈ, ਕਿਧਰੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀਆਂ ?
Advertisement

ਖ਼ਬਰ ਤੋਂ ਲਓ ਸਬਕ, ਫ਼ੋਨ ਦੀ ਬੈਟਰੀ ਫਟਣ ਨਾਲ ਮਸੂਮ ਦੀ ਜਾਨ ਗਈ, ਕਿਧਰੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀਆਂ ?

ਤੁਸੀਂ ਵੇਖਿਆ ਹੋਵੇਗਾ ਕੀ ਬੈਟਰੀ Li-ion ਲਿਖਿਆ ਹੁੰਦਾ ਹੈ, ਇਸ ਦਾ ਮਤਲਬ ਹੈ ਕੀ ਬੈਟਰੀ Lithium Ion ਦੀ ਬਣੀ ਹੁੰਦੀਆਂ ਨੇ, ਇਸ ਵਜ੍ਹਾਂ ਨਾਲ ਇਹ ਹਲਕੀ ਹੁੰਦੀ ਹੈ ਅਤੇ ਉਚਾਈ ਤੋਂ ਡਿਗਣ ਨਾਲ ਬੈਟਰੀ ਸ਼ਾਰਟ ਸਰਕਟ ਹੋ ਸਕਦੀ ਹੈ

ਤੁਸੀਂ ਵੇਖਿਆ ਹੋਵੇਗਾ ਕੀ ਬੈਟਰੀ Li-ion ਲਿਖਿਆ ਹੁੰਦਾ ਹੈ, ਇਸ ਦਾ ਮਤਲਬ ਹੈ ਕੀ ਬੈਟਰੀ Lithium Ion ਦੀ ਬਣੀ ਹੁੰਦੀਆਂ ਨੇ, ਇਸ ਵਜ੍ਹਾਂ ਨਾਲ ਇਹ ਹਲਕੀ ਹੁੰਦੀ ਹੈ ਅਤੇ ਉਚਾਈ ਤੋਂ ਡਿਗਣ ਨਾਲ ਬੈਟਰੀ ਸ਼ਾਰਟ ਸਰਕਟ ਹੋ ਸਕਦੀ ਹੈ

ਚੰਡੀਗੜ੍ਹ :  ਮੋਬਾਈਲ ਫ਼ੋਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਹਿੱਸਾ ਬਣ ਗਿਆ ਹੈ, ਇਸ ਦੇ ਬਿਨਾਂ ਜੀਊਣਾ ਤਕਰੀਬਨ ਮੁਸ਼ਕਿਲ ਹੈ, ਪਰ ਕੀ ਤੁਸੀਂ ਜਾਣ ਦੇ ਹੋ ਕੀ ਮੋਬਾਈਲ ਫ਼ੋਨ ਮੌਤ ਦਾ ਕਾਰਨ ਵੀ ਬਣ ਸਕਦਾ ਹੈ ? ਅਜਿਹਾ ਹੀ ਕੁੱਝ ਹੋਇਆ ਹੈ 12 ਸਾਲ ਦੇ ਬੱਚੇ ਨਾਲ

ਇਹ ਵੀ ਜ਼ਰੂਰ ਪੜੋ819 ਰੁਪਏ ਵਾਲਾ LPG ਸਿਲੈਂਡਰ ਮਿਲੇਗਾ ਸਿਰਫ਼ 119 ਰੁਪਏ ਵਿੱਚ, ਜਲਦ ਚੁੱਕੋ ਫ਼ਾਇਦਾ, ਇਹ ਹੈ ਤਰੀਕਾ

ਲੋਕਲ ਚਾਰਜਰ ਨਾਲ ਫ਼ੋਨ ਕੀਤਾ ਸੀ ਚਾਰਜ

ਰਿਪੋਰਟ ਮੁਤਾਬਿਕ 12 ਸਾਲ ਦੇ ਮੋਨੂੰ ਨੇ ਆਪਣਾ ਫ਼ੋਨ ਲੋਕਲ ਚਾਰਜਰ ਨਾਲ ਚਾਰਜ ਕਰ ਰਿਹਾ ਸੀ ਇਸ ਦੇ ਬਾਅਦ ਉਸ ਨੇ ਬੈਟਰੀ ਨੂੰ ਜੀਭ ਨਾਲ ਟੱਚ ਕੀਤਾ, ਤਾਕੀ ਇਹ ਪਤਾ ਲੱਗਾ ਸਕੇ ਕੀ ਬੈਟਰੀ ਚਾਰਜ ਹੋਈ ਹੈ, ਫ਼ੋਨ ਸੋਨੂੰ ਦੇ ਮੂੰਹ ਦੇ ਕੋਲ ਸੀ ਜਦੋਂ ਬੈਟਰੀ ਫੱਟ ਗਈ 

ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ 

ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਘਰ ਵਾਲੇ ਬੱਚੇ ਦੇ ਕੋਲ ਆਏ, ਜਲਦਬਾਜ਼ੀ ਵਿੱਚ ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਲੋਕਾਂ ਨੇ ਦੱਸਿਆ ਮੋਨੂੰ ਕੀ ਪੈਡ ਵਾਲਾ ਫ਼ੋਨ ਦੀ ਵਰਤੋਂ ਕਰ ਰਿਹਾ ਸੀ, ਇਹ ਦਰਦਨਾਕ ਹਾਦਸਾ ਉਸ ਵੇਲੇ ਹੋਇਆ ਜਦੋਂ ਉਸ ਨੇ ਫ਼ੋਨ ਨੂੰ ਚਾਰਜ 'ਤੇ ਲਗਾਇਆ ਸੀ\

ਇਹ ਵੀ ਜ਼ਰੂਰ ਪੜੋ  :BSNL ਅਤੇ MTNL ਗਾਹਕਾਂ ਦੇ ਲਈ ਆਈ ਖ਼ੁਸ਼ਖ਼ਬਰੀ, Airtel, jio, Vi ਤੋਂ ਪਹਿਲਾਂ ਇਸ ਮਹੀਨੇ ਮਿਲੇਗਾ 5G ਨੈੱਟਵਰਕ

ਇਹ ਹੋ ਸਕਦਾ ਹੈ ਬੈਟਰੀ ਫਟਨ ਦੇ ਕਾਰਣ, ਕਿਵੇਂ ਰੱਖੋ ਧਿਆਨ ?

ਤੁਹਾਡੀ ਜਾਣਕਾਰੀ ਦੇ ਲਈ ਅਸੀਂ ਦੱਸ ਦੇ ਹਾਂ ਕੀ ਫ਼ੋਨ ਦੀ ਬੈਟਰੀ ਫੱਟਣ ਦੇ ਕਈ ਕਾਰਣ ਹੋ ਸਕਦੇ ਨੇ, ਇਸ ਵਿੱਚ ਤੁਹਾਡੀ ਲਾਪਰਵਾਹੀ ਪਹਿਲੇ ਨੰਬਰ 'ਤੇ ਆਉਂਦੀ ਹੈ, ਜੇਕਰ ਤੁਹਾਨੂੰ ਲੱਗ ਰਿਹਾ ਹੈ ਕੀ ਫ਼ੋਨ ਦੀ ਬੈਟਰੀ ਜ਼ਿਆਦਾ ਗਰਮ ਹੋ ਰਹੀ ਹੈ ਤਾਂ ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਹਾਲਾਂਕਿ ਲੋਕ ਫਿਰ ਵੀ ਫ਼ੋਨ ਨੂੰ ਲਗਾਤਾਰ ਚਲਾਉਂਦੇ ਨੇ ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੈ, ਜਾਣੋ ਕੀ ਹੈ ਬੈਟਰੀ ਬਲਾਸਟ ਹੋਣ ਦੀ ਵਜ੍ਹਾਂ 

ਇਹ ਵੀ ਜ਼ਰੂਰ ਪੜੋ : 8 ਬੈਂਕਾਂ ਦੇ ਗਾਹਕ ਸਾਵਧਾਨ ! 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ ਪੈਸੇ ਕਢਵਾਉਣ 'ਚ ਆਵੇਗੀ ਪਰੇਸ਼ਾਨੀ

1 ਫ਼ੋਨ ਓਵਰ ਚਾਰਜ ਕਰਨਾ 

ਫ਼ੋਨ ਫਟਣ ਦਾ ਸਭ ਤੋਂ ਆਮ ਕਾਰਨ ਹੈ ਓਵਰ ਚਾਰਜਿੰਗ ਜੇਕਰ ਤੁਹਾਡਾ ਫੋਨ ਚਾਰਜ 'ਤੇ ਲੱਗਿਆ ਹੈ ਅਤੇ ਘੰਟਿਆਂ ਤੱਕ ਤੁਸੀਂ ਇਸ ਨੂੰ ਛੱਡ ਦਿੰਦੇ ਹੋ ਜਾਂ ਰਾਤ ਵਿੱਚ ਚਾਰਜਿੰਗ 'ਤੇ ਫ਼ੋਨ ਰੱਖ ਦੇ ਸੌਹ ਜਾਂਦੇ ਹੋ ਤਾਂ ਕਦੇ ਵੀ ਅਜਿਹਾ ਨਾ ਕਰੋ, ਇਸ ਦੇ ਇਲਾਵਾ  ਮੋਬਾਈਲ ਚਾਰਜ ਨੂੰ ਲਗਾਉਣ ਦੇ ਨਾਲ ਉਸ ਤੋਂ ਕਾਲ ਵੀ ਨਹੀਂ ਚਰਨਾ ਚਾਹੀਦਾ ਹੈ, ਅਜਿਹੇ ਵਿੱਚ ਬੈਟਰੀ ਜ਼ਿਆਦਾ ਗਰਮ ਹੋਣ ਦਾ ਖ਼ਤਰਾ ਰਹਿੰਦਾ ਹੈ

2.  ਗ਼ਲਤ ਚਾਰਜਰ ਨਾਲ ਵੀ ਕਦੇ ਚਾਰਜ ਨਾ ਕਰੋ ਫ਼ੋਨ

ਗ਼ਲਤ ਚਾਰਜਰ ਦੀ ਵਰਤੋਂ ਵੀ ਖ਼ਤਰਨਾਕ ਹੈ, ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕੀ ਜੇਕਰ ਤੁਸੀਂ ਆਪਣੇ ਫ਼ੋਨ ਦੇ ਲਈ ਕਿਸੀ ਵੀ ਲੋਕਲ ਜਾਂ ਫਿਰ ਹੋਰ ਚਾਰਜ ਦੀ ਵਰਤੋਂ ਕਰਦੇ ਹੋ ਤਾਂ ਇਹ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦਾ ਹੈ, ਇਸ ਲਈ ਬਰਾਂਡ ਅਤੇ ਓਰੀਜਨਲ ਚਾਰਜਰ ਨਾਲ ਹੀ ਫ਼ੋਨ ਚਾਰਜ ਕਰੋ 

3. ਨਾ ਕਰੋ ਲੋਕਲ ਬੈਟਰੀ ਦੀ ਵਰਤੋਂ

ਧਿਆਨ ਦਿਓ ਕੀ ਜੇਕਰ ਤੁਸੀਂ ਫ਼ੋਨ ਵਿੱਚ ਕਿਸੀ ਸਸਤੀ ਲੋਕਲ ਬੈਟਰੀ ਦੀ ਵਰਤੋਂ ਕਰ ਰਹੇ ਤਾਂ ਇਹ ਜਲਦ ਗਰਮ ਹੋ ਜਾਵੇਗੀ ਅਤੇ ਬੈਟਰੀ ਫੁੱਲਣ ਦਾ ਚਾਂਸ ਵੀ ਵਧ ਜਾਵੇਗਾ, ਅਜਿਹੇ ਵਿੱਚ ਫ਼ੋਨ ਬਲਾਸਟ ਹੋ ਸਕਦਾ ਹੈ

4.  ਲਿਥੀਅਮ ਆਇਨ ਵੀ ਹੈ ਖ਼ਤਰਨਾਕ 

ਤੁਸੀਂ ਵੇਖਿਆ ਹੋਵੇਗਾ ਕੀ ਬੈਟਰੀ 'ਤੇ Li-ion ਲਿਖਿਆ ਹੁੰਦਾ ਹੈ, ਇਸ ਦਾ ਮਤਲਬ ਹੈ ਕੀ ਬੈਟਰੀ Lithium Ion ਦੀ ਬਣੀ ਹੈ, ਇਸ ਦੀ ਵਜ੍ਹਾਂ ਨਾਲ ਹਲਕੀ ਹੁੰਦੀ ਹੈ, ਉਚਾਈ ਤੋਂ ਡਿੱਗਣ ਦੀ ਵਜ੍ਹਾਂ ਕਰਕੇ ਬੈਟਰੀ ਸ਼ਾਰਟ ਸਰਕਟ ਵੀ ਹੋ ਸਕਦੀ ਹੈ, ਅਜਿਹੇ ਵਿੱਚ ਫ਼ੋਨ ਵਿੱਚ ਧਮਾਕੇ ਦੇ ਚਾਂਸ ਵਧ ਸਕਦਾ ਹੈ  

 

 

Trending news