Fraud Case: ਪੁਲਿਸ ਤੇ ਨਿਆਂ ਵਿਭਾਗ 'ਚ ਨੌਕਰੀਆਂ ਦਿਵਾਉਣ ਦੇ ਨਾਂ 'ਤੇ ਬੇਰੁਜ਼ਗਾਰਾਂ ਨਾਲ ਠੱਗੀ, ਜਾਅਲੀ ਅਸ਼ਟਾਮ ਤੇ ਮੋਹਰਾਂ ਬਰਾਮਦ
Advertisement
Article Detail0/zeephh/zeephh2013903

Fraud Case: ਪੁਲਿਸ ਤੇ ਨਿਆਂ ਵਿਭਾਗ 'ਚ ਨੌਕਰੀਆਂ ਦਿਵਾਉਣ ਦੇ ਨਾਂ 'ਤੇ ਬੇਰੁਜ਼ਗਾਰਾਂ ਨਾਲ ਠੱਗੀ, ਜਾਅਲੀ ਅਸ਼ਟਾਮ ਤੇ ਮੋਹਰਾਂ ਬਰਾਮਦ

Fraud Case: ਪੁਲਿਸ ਤੇ ਜੁਡੀਸ਼ਰੀ ਵਿਭਾਗ ਵਿੱਚ ਨੌਕਰੀਆਂ ਦਿਵਾਉਣ ਦੇ ਨਾਮ ਉਤੇ ਬੇਰੁਜ਼ਗਾਰਾਂ ਨਾਲ ਠੱਗੀ ਦੇ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਗਿਆ ਹੈ।

Fraud Case: ਪੁਲਿਸ ਤੇ ਨਿਆਂ ਵਿਭਾਗ 'ਚ ਨੌਕਰੀਆਂ ਦਿਵਾਉਣ ਦੇ ਨਾਂ 'ਤੇ ਬੇਰੁਜ਼ਗਾਰਾਂ ਨਾਲ ਠੱਗੀ, ਜਾਅਲੀ ਅਸ਼ਟਾਮ ਤੇ ਮੋਹਰਾਂ ਬਰਾਮਦ

Fraud Case: ਪੁਲਿਸ ਤੇ ਜੁਡੀਸ਼ਰੀ ਵਿਭਾਗ ਵਿੱਚ ਨੌਕਰੀਆਂ ਦਿਵਾਉਣ ਦੇ ਨਾਮ ਉਤੇ ਬੇਰੁਜ਼ਗਾਰਾਂ ਨਾਲ ਠੱਗੀ ਦੇ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਭੋਲੇ-ਭਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਤੇ ਜੁਡੀਸ਼ੀਅਲ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ ਉਤੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ।

ਪੁਲਿਸ ਗ੍ਰਿਫ਼ਤਾਰ ਲੋਕਾਂ ਤੋਂ ਵੱਖ-ਵੱਖ ਅਫਸਰਾਂ ਦੇ 500 ਖ਼ਾਲੀ ਫਰਜ਼ੀ ਲੈਟਰ ਪੈਡ, ਡਿਪਟੀ ਕਮਿਸ਼ਨਰ, ਐਸਐਸਪੀ ਤੇ ਜੁਡੀਸ਼ੀਅਲ ਵਿਭਾਗ ਦੇ ਅਧਿਕਾਰੀਆਂ ਦੀਆਂ ਫਰਜ਼ੀ 23 ਮੋਹਰਾਂ, ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਸਲ ਸਰਟੀਫਿਕੇਟ ਅਤੇ 100 ਅਸ਼ਟਾਮ ਬਰਾਮਦ ਕੀਤੇ ਹਨ। 
ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ SSP ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਜਗਪਾਲ ਸਿੰਘ ਨਾਮ ਦਾ ਸ਼ਖਸ ਹੈ ਜੋ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਦਾ ਰਹਿਣ ਵਾਲਾ ਹੈ।

ਇਹ ਆਪਣੇ ਹੋਰ ਤਿੰਨ ਸਾਥੀਆਂ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਨਾਲ ਮਿਲ ਕੇ ਫਰੀਦਕੋਟ, ਮੁਕਤਸਰ ਮਾਨਸਾ ਆਦਿ ਜ਼ਿਲ੍ਹਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਤੇ ਜੁਡੀਸ਼ੀਅਲ ਵਿਭਾਗ ਵਿੱਚ ਸਰਕਾਰੀ ਨੌਕਰੀ ਦਵਾਉਣ ਦੇ ਨਾਮ ਉਤੇ ਹੁਣ ਤੱਕ ਲੱਖਾਂ ਰੁਪਏ ਡਕਾਰ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਖਿਲਾਫ਼ ਇੱਕ ਸ਼ਿਕਾਇਤ ਮਿਲੀ ਸੀ ਜਿਸ ਦੀ ਪੜਤਾਲ ਦੌਰਾਨ ਕਾਫੀ ਖੁਲਾਸੇ ਹੋਏ ਤੇ ਜਗਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਪੁਲਿਸ, ਸਿਵਲ ਤੇ ਜੁਡੀਸ਼ੀਅਲ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਖਾਲੀ ਫਰਜ਼ੀ ਲੈਟਰ ਪੈਡ ਬਰਾਮਦ ਹੋਏ।

ਇਹ ਵੀ ਪੜ੍ਹੋ : Parliament Security Breach: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ ਵਿੱਚ ਹੋਇਆ ਵੱਡਾ ਖੁਲਾਸਾ! ਜਾਣੋ ਪੂਰਾ ਅਪਡੇਟ

ਇਨ੍ਹਾਂ ਕੋਲੋਂ ਅਫ਼ਸਰਾਂ ਦੀਆਂ ਫਰਜ਼ੀ ਮੋਹਰਾਂ ਤੇ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਦਸਤਾਵੇਜ਼ ਜਿਨ੍ਹਾਂ ਵਿੱਚ ਅਸਲ ਸਰਟੀਫਿਕੇਟ ਤੇ ਅਸ਼ਟਾਮ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : Zirakpur News: ਜ਼ੀਰਕਪੁਰ ਥਾਣੇ ਦੇ ਬਾਹਰ ਖੜ੍ਹੀ ਵੋਲਵੋ ਬੱਸ ਨੂੰ ਲੱਗੀ ਭਿਆਨਕ ਅੱਗ, ਅੱਧੇ ਘੰਟੇ 'ਚ ਅੱਗ ‘ਤੇ ਪਾਇਆ ਕਾਬੂ

 

Trending news