Amritpal Singh New CCTV News: ਅੰਮ੍ਰਿਤਪਾਲ ਸਿੰਘ ਨੇ ਫ਼ਰਾਰ ਹੋਣ ਲਈ ਲਗਾਏ ਕਈ 'ਜੁਗਾੜ', ਦੇਖੋ ਵੀਡੀਓ
Advertisement

Amritpal Singh New CCTV News: ਅੰਮ੍ਰਿਤਪਾਲ ਸਿੰਘ ਨੇ ਫ਼ਰਾਰ ਹੋਣ ਲਈ ਲਗਾਏ ਕਈ 'ਜੁਗਾੜ', ਦੇਖੋ ਵੀਡੀਓ

Amritpal Singh New CCTV News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੁਲਿਸ ਰੋਜ਼ਾਨਾ ਖ਼ੁਲਾਸੇ ਕਰ ਰਹੀ ਹੈ ਤੇ ਉਸ ਉਤੇ ਸ਼ਿਕੰਜਾ ਕੱਸ ਰਹੀ ਹੈ। ਜਾਂਚ ਦੌਰਾਨ ਬੁੱਧਵਾਰ ਨੂੰ ਪੁਲਿਸ ਦੇ ਹੱਥ ਨਵੀਂ ਸੀਸੀਟੀਵੀ ਲੱਗੀ ਹੈ।

Amritpal Singh New CCTV News: ਅੰਮ੍ਰਿਤਪਾਲ ਸਿੰਘ ਨੇ ਫ਼ਰਾਰ ਹੋਣ ਲਈ ਲਗਾਏ ਕਈ 'ਜੁਗਾੜ', ਦੇਖੋ ਵੀਡੀਓ

Amritpal Singh New CCTV News: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਖ਼ਿਲਾਫ਼ ਪੰਜਾਬ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਘੋਖ ਕਰ ਰਹੀ ਹੈ। ਪੁਲਿਸ ਦੇ ਦਾਅਵੇ ਅਨੁਸਾਰ ਅੰਮ੍ਰਿਤਪਾਲ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਤੋਂ ਭੇਸ ਬਦਲ ਕੇ ਮੋਟਰਸਾਈਕਲ ਉਤੇ ਫ਼ਰਾਰ ਹੋਇਆ ਸੀ। ਪੁਲਿਸ ਨੇ ਜਾਂਚ ਦੌਰਾਨ ਕੁਝ ਸੀਸੀਟੀਵੀ ਫੁਟੇਜ਼ ਨਸ਼ਰ ਕੀਤੀਆਂ ਸਨ।

ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਇੱਕ ਹੋਰ ਫੁਟੇਜ਼ ਨਸ਼ਰ ਕੀਤੀ ਹੈ। ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਜੁਗਾੜੂ ਰੇਹੜੀ (ਜੁਗਾੜੂ ਰਿਕਸ਼ਾ) ਵਿੱਚ ਦੋ ਸਖ਼ਸ਼ ਬੈਠੇ ਹਨ ਤੇ ਇੱਕ ਵਿਅਕਤੀ ਰੇਹੜੀ ਨੂੰ ਚਲਾ ਰਿਹਾ ਹੈ। ਫੁਟੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਰੇਹੜੀ ਵਿੱਚ ਇੱਕ ਮੋਟਰਸਾਈਕਲ ਵੀ ਲੱਦਿਆ ਹੋਇਆ ਹੈ। ਇਹ ਤਸਵੀਰ ਸ਼ਾਹਕੋਟ ਦੇ ਨੇੜਲੇ ਇਲਾਕੇ ਦੀ ਦੱਸੀ ਜਾ ਰਹੀ ਹੈ। ਇਸ ਰੇਹੜੀ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੋਣ ਦੀ ਚਰਚਾ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦੇ ਮੋਟਰਸਾਈਕਲ ਦਾ ਤੇਲ ਖਤਮ ਹੋ ਗਿਆ ਤਾਂ ਉਨ੍ਹਾਂ ਨੇ ਫ਼ਰਾਰ ਹੋਣ ਲਈ ਇੱਕ ਜੁਗਾੜੂ ਰੇਹੜੀ ਬੁੱਕ ਕੀਤਾ ਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : Punjab Budget Session News: ਸੀਐਮ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦਾ ਮਤਾ ਕੀਤਾ ਪਾਸ

ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਫ਼ਰਾਰ ਹੋਏ ਨੂੰ ਅੱਜ ਪੰਜ ਦਿਨ ਹੋ ਗਏ ਹਨ। ਪੰਜਾਬ ਪੁਲਿਸ ਦੇ ਅੱਜ ਵੀ ਹੱਥ ਖਾਲੀ ਹਨ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਇਸ ਵਿਚਕਾਰ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ (Amritpal Singh) ਖਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। 21 ਮਾਰਚ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਉਸ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਪੁਲਿਸ ਅੰਮ੍ਰਿਤਪਾਲ ਦੀ ਥਾਂ-ਥਾਂ ਭਾਲ ਕਰ ਰਹੀ ਹੈ। ਅਜਿਹੇ 'ਚ ਪੰਜਾਬ ਪੁਲਿਸ ਨੇ ਹਵਾਈ ਅੱਡੇ ਅਤੇ ਬੰਦਰਗਾਹਾਂ 'ਤੇ ਹਰ ਜਗ੍ਹਾ ਅੰਮ੍ਰਿਤਪਾਲ ਬਾਰੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ।

 

ਇਹ ਵੀ ਪੜ੍ਹੋ : Earthquake in Delhi News: ਦਿੱਲੀ 'ਚ ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਜਾਣੋ ਕਿੰਨੀ ਸੀ ਤੀਬਰਤਾ

Trending news