Summer Holiday 2023: ਗਰਮੀ ਦੀਆਂ ਛੁੱਟੀਆਂ ਤੋ ਪਹਿਲਾਂ ਪੂਲ ਪਾਰਟੀ ਦਾ ਆਯੋਜਨ!
trendingNow,recommendedStories0/zeephh/zeephh1721586

Summer Holiday 2023: ਗਰਮੀ ਦੀਆਂ ਛੁੱਟੀਆਂ ਤੋ ਪਹਿਲਾਂ ਪੂਲ ਪਾਰਟੀ ਦਾ ਆਯੋਜਨ!

Summer Holiday 2023: ਸਕੂਲ ਮੁੱਖੀ ਸ਼੍ਰੀਮਤੀ ਆਰ. ਬਾਲਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਮਨ ਤਰੋਤਾਜ਼ਾ ਰਹਿੰਦਾ ਹੈ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵੀ ਵਾਧਾ ਹੁੰਦਾ ਹੈ। 

Summer Holiday 2023: ਗਰਮੀ ਦੀਆਂ ਛੁੱਟੀਆਂ ਤੋ ਪਹਿਲਾਂ ਪੂਲ ਪਾਰਟੀ ਦਾ ਆਯੋਜਨ!

Mohali School organise pool party before Punjab Summer Holiday 2023: ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ (Summer Holiday Vacation in Punjab 2023) ਪੈ ਗਈਆਂ ਹਨ ਅਤੇ ਇਨ੍ਹਾਂ ਛੁੱਟੀਆਂ ਦੇ ਤਹਿਤ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਮਿਤੀ 1 ਜੂਨ ਤੋਂ 2 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਰਹਿਣਗੀਆਂ। ਵਧਦੀ ਗਰਮੀ ਅਤੇ ਹੀਟ ਸਟ੍ਰੋਕ ਦੇ ਪ੍ਰਕੋਪ ਦੇ ਮੱਦੇਨਜ਼ਰ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। 

ਇਸ ਦੌਰਾਨ ਮੁਹਾਲੀ ਫੇਜ - 1 ਦੇ ਸ਼ਾਸਤਰੀ ਮਾਡਲ ਸਕੂਲ ਵਿਖੇ ਨੰਨ੍ਹੇ-ਨੰਨ੍ਹੇ ਬੱਚਿਆਂ ਵੱਲੋਂ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। 

ਸੰਗੀਤ ਦੀਆਂ ਧੁਨਾਂ 'ਤੇ ਨਰਸਰੀ ਤੋ ਯੁ.ਕੇ.ਜੀ ਤੱਕ ਦੇ ਲੱਗਭਗ 100 ਬੱਚਿਆਂ ਨੇ ਪੂਲ ਦੇ ਠੰਡੇ-ਠੰਡੇ ਪਾਣੀ ਵਿੱਚ ਆਪਣੀ-ਆਪਣੀ ਜਮਾਤ ਦੇ ਅਧਿਅਪਕਾਂ ਨਾਲ ਮਸਤੀ ਕੀਤੀ। ਫਿਰ ਬੱਚਿਆਂ ਨਾਲ ਮਿਲ ਕੇ ਅਧਿਆਪਕਾਂ ਨੇ ਠੰਡੇ-ਠੰਡੇ ਪਾਣੀ ਵਿੱਚ ਮਜ਼ੇ ਲੈਂਦੀਆਂ ਤਰਬੂਜ ਦਾ ਵੀ ਖੂਬ ਆਨੰਦ ਮਾਣਿਆ। 

ਇਹ ਵੀ ਪੜ੍ਹੋ: Summer Vacation in Punjab 2023: ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ; ਪੜ੍ਹੋ ਡਿਟੇਲ

ਸਕੂਲ ਮੁੱਖੀ ਸ਼੍ਰੀਮਤੀ ਆਰ. ਬਾਲਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਮਨ ਤਰੋਤਾਜ਼ਾ ਰਹਿੰਦਾ ਹੈ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵੀ ਵਾਧਾ ਹੁੰਦਾ ਹੈ। ਚੰਗੀ ਸਿਹਤ, ਸਿੱਖਿਆ ਅਤੇ ਚੰਗੇ ਮਹੌਲ ਲਈ ਵੀ ਬਹੁਤ ਜਰੂਰੀ ਹੁੰਦਾ ਹੈ। 

ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੂਲ ਵਿੱਚ ਬਾੱਲ, ਗੁਬਾਰੇ, ਅਤੇ ਹੋਰ ਖਿਡੋਣਿਆਂ ਨਾਲ ਵੱਖ-ਵੱਖ ਖੇਡਾਂ ਖੇਡੀਆਂ ਅਤੇ ਨਾਲ਼ ਹੀ ਅਧਿਆਪਕਾ ਵੱਲੋਂ ਛੋਟੇ-ਵੱਡੇ ਅਕਾਰ ਸੰਬੰਧੀ ਚੀਜਾਂ ਵਿੱਚ ਅੰਤਰ ਦੱਸਦਿਆਂ ਸਿੱਖਿਆਂ ਸੰਬੰਧੀ ਕਈ ਹੋਰ ਖੇਡਾਂ ਖਿਡਾਈਆਂ, ਜਿਸ ਦਾ ਮਕਸਦ ਸੀ ਕਿ ਮਨੋਰੰਜਨ ਦੇ ਨਾਲ-ਨਾਲ ਬੱਚਿਆਂ ਨੂੰ ਹੋਰ ਜਾਣਕਾਰੀ ਵੀ ਹਾਸਿਲ ਹੋ ਸਕੇ। ਅਜਿਹੇ 'ਚ ਛੋਟੇ-ਛੋਟੇ ਬੱਚਿਆਂ ਨੇ ਆਪਣੀ ਮਰਜੀ ਨਾਲ ਕਵਿਤਾਵਾਂ ਤੇ ਗੀਤ ਵੀ ਗਾਏ।

ਇਹ ਵੀ ਪੜ੍ਹੋ: Viral Video: ਏਅਰ ਫੋਰਸ ਦੇ ਸਮਾਗਮ 'ਚ ਮੁੱਧੇ-ਮੂੰਹ ਡਿੱਗੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ! ਵੇਖੋ ਵੀਡੀਓ

(For more news apart from Mohali School organise pool party before Punjab Summer Holiday 2023, and Summer Holiday Vacation in Punjab 2023, stay tuned to Zee PHH)

Trending news