ਜ਼ੀ ਪੰਜਾਬ ਦੀ ਖਬਰ ਦਾ ਅਸਰ: ਮੱਕੀ ਦੀ ਖ਼ਰਾਬ ਹੋ ਰਹੀ ਫਸਲ ਨੂੰ ਲੈ ਕੇ ਕੁਝ ਦਿਨ ਪਹਿਲਾ ਖ਼ਬਰ ਕੀਤੀ ਸੀ ਨਸ਼ਰ, ਖੇਤੀਬਾੜੀ ਵਿਭਾਗ ਨੇ ਪਿੰਡਾਂ ਵਿੱਚ ਕੀਤਾ ਸਰਵੇ ਸ਼ੁਰੂ
Advertisement

ਜ਼ੀ ਪੰਜਾਬ ਦੀ ਖਬਰ ਦਾ ਅਸਰ: ਮੱਕੀ ਦੀ ਖ਼ਰਾਬ ਹੋ ਰਹੀ ਫਸਲ ਨੂੰ ਲੈ ਕੇ ਕੁਝ ਦਿਨ ਪਹਿਲਾ ਖ਼ਬਰ ਕੀਤੀ ਸੀ ਨਸ਼ਰ, ਖੇਤੀਬਾੜੀ ਵਿਭਾਗ ਨੇ ਪਿੰਡਾਂ ਵਿੱਚ ਕੀਤਾ ਸਰਵੇ ਸ਼ੁਰੂ

ਬਲਾਕ ਨੂਰਪੁਰਬੇਦੀ  ਦੇ ਵੱਖ ਵੱਖ ਪਿੰਡਾਂ ਵਿੱਚ ਮੱਕੀ ਦੀ ਫਸਲ ਸੁੰਡੀ ਨਾਲ ਤਬਾਹ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ, 

ਜ਼ੀ ਪੰਜਾਬ ਦੀ ਖਬਰ ਦਾ ਅਸਰ: ਮੱਕੀ ਦੀ ਖ਼ਰਾਬ ਹੋ ਰਹੀ ਫਸਲ ਨੂੰ ਲੈ ਕੇ ਕੁਝ ਦਿਨ ਪਹਿਲਾ ਖ਼ਬਰ ਕੀਤੀ ਸੀ ਨਸ਼ਰ, ਖੇਤੀਬਾੜੀ ਵਿਭਾਗ ਨੇ ਪਿੰਡਾਂ ਵਿੱਚ ਕੀਤਾ ਸਰਵੇ ਸ਼ੁਰੂ

ਬਿਮਲ ਸ਼ਰਮਾ/ਸ੍ਰੀ ਅਨੰਦਪੁਰ ਸਾਹਿਬ: ਬਲਾਕ ਨੂਰਪੁਰਬੇਦੀ ( Nurpur Bedi ) ਦੇ ਵੱਖ ਵੱਖ ਪਿੰਡਾਂ ਵਿੱਚ ਮੱਕੀ ਦੀ ਫਸਲ ਸੁੰਡੀ ਨਾਲ ਤਬਾਹ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਸੰਬੰਧੀ  ਕਿਸਾਨਾਂ ਦੇ ਮੁਆਵਜ਼ੇ ਦੇ ਫਾਰਮ ਭਰੇ ਜਾ ਰਹੇ ਸਨ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਬਣਦਾ ਮੁਆਵਜ਼ਾ ਲੈਣ ਸੰਬੰਧੀ ਮੋਰਚੇ ਵੱਲੋਂ 25 ਤਰੀਕ ਨੂੰ ਡੀਸੀ ਦਫ਼ਤਰ ਖੇਤੀਬਾੜੀ ਵਿਭਾਗ ਨੂੰ ਫਾਰਮ ਜਮ੍ਹਾ ਕੀਤੇ ਗਏ।
ਇਸ ਸਬੰਧੀ ਕਿਸਾਨ ਲਗਾਤਾਰ ਪਿੰਡਾਂ ਵਿੱਚ ਮੱਕੀ ਦੀ ਫ਼ਸਲ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਸਨ ਮੱਕੀ ਦਿ ਫ਼ਸਲ ਤਬਾਹ ਹੋਣ ਦਾ ਮਸਲਾ ਭਖਣ ਤੋਂ ਬਾਅਦ ਪ੍ਰਸ਼ਾਸਨ ਨੇ ਫੌਰੀ ਤੌਰ ਤੇ ਖੇਤੀਬਾੜੀ ਵਿਭਾਗ ਨੂੰ ਪਿੰਡਾਂ ਵਿਚ ਸਰਵੇ ਕਰਨ ਲਈ ਭੇਜਿਆ, ਇਸ ਸੰਬੰਧੀ 25 ਤਰੀਕ ਤੋਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਕਿਰਤੀ ਕਿਸਾਨ ਮੋਰਚਾ ਦੇ ਆਗੂਆਂ ਨੂੰ ਨਾਲ ਲੈ ਕੇ ਨੂਰਪੁਰ ਬੇਦੀ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਤਾਰ ਮੱਕੀ ਦੀ ਫਸਲ ਦੀ ਜਾਂਚ ਕਰ ਰਹੀਆਂ ਹਨ । ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਅਫਸਰ ਇਹ ਖੁਦ ਮੰਨ ਰਹੇ ਹਨ ਕਿ 90 ਪ੍ਰਤੀਸ਼ਤ  ਤੋਂ ਵੱਧ ਮੱਕੀ ਦੀ ਫਸਲ  ਸੁੰਡੀ ਨੇ ਖ਼ਰਾਬ ਕਰ ਦਿੱਤੀ ਹੈ ਤੇ  ਕਰਮਚਾਰੀ ਰੋਜ਼ ਦੀ ਰੋਜ਼ ਬਣਦੀ ਰਿਪੋਰਟ ਪ੍ਰਸ਼ਾਸਨ ਨੂੰ ਲਿਖਤੀ ਭੇਜ ਰਹੇ ਹਨ ਅਤੇ ਕਿਸਾਨਾਂ ਵੱਲੋਂ ਸਰਕਾਰ ਨੂੰ  ਜਲਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ 

  ਇਸ ਮੌਕੇ ਮਨਦੀਪ ਸਿੰਘ ਫ਼ੌਜੀ ਨੇ ਕਿਹਾ ਕਿ ਮੋਰਚੇ ਦੀਆਂ ਸਰਗਰਮੀਆਂ ਸਦਕਾ ਅੱਜ ਖੇਤੀਬਾੜੀ ਅਫ਼ਸਰਾਂ ਨੂੰ ਪਿੰਡਾਂ ਵਿੱਚ ਜਾ ਕੇ ਮੱਕੀ ਦੀ ਫ਼ਸਲ ਚੈੱਕ ਕਰਨ ਮਜਬੂਰ ਹੋਣਾ ਪਿਆ । ਮੋਰਚੇ ਦੇ ਆਗੂ ਲਗਾਤਾਰ ਪਿੰਡਾਂ ਵਿੱਚ ਜਾ ਕੇ ਫਾਰਮ ਭਰ ਰਹੇ ਹਨ ਅਤੇ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਸਾਰੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ । ਆਗੂਆਂ ਨੇ ਇਹ ਵੀ ਕਿਹਾ ਕਿ ਅਗਰ ਪ੍ਰਸ਼ਾਸਨ ਵੱਲੋਂ 5 ਤਰੀਕ ਤਕ ਮੁਆਵਜ਼ਾ ਦੇਣ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਤਾਂ 6 ਸਤੰਬਰ  ਨੂੰ ਬੁੰਗਾ ਵਿਖੇ ਮੁੱਖ ਮਾਰਗ ਨੂੰ ਜਾਮ ਕੀਤਾ ਜਾਵੇਗਾ। 
ਖੇਤੀਬਾੜੀ ਅਫ਼ਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਵਿਭਾਗ ਦੀਆਂ ਟੀਮਾਂ ਨੇ ਕਿਸਾਨਾਂ ਨਾਲ ਮਿਲ ਕੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਲਗਪਗ  90 ਪ੍ਰਤੀਸ਼ਤ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਹੈ ਜੋ ਕਿ ਨਾ ਖਾਣ ਲਈ ਤੇ ਨਾ ਹੀਂ ਪਸ਼ੂਆਂ ਨੂੰ ਚਾਰੇ ਵਜੋਂ ਇਸਤੇਮਾਲ ਕਰਨ ਲਈ ਕੰਮ ਆਵੇਗੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕਿਸਾਨਾਂ ਕੋਲੋਂ ਡਾਟਾ ਕੁਲੈਕਟ ਕਰ ਕੀਤਾ ਹੈ ਕੀ ਉਨ੍ਹਾਂ ਵੱਲੋਂ ਕਿਹੜੀਆਂ ਦੁਕਾਨਾਂ ਤੋਂ ਬੀਜ ਕੀੜੇਮਾਰ ਦਵਾਈਆਂ ਖ਼ਰੀਦੀਆਂ ਗਈਆਂ ਸਨ, ਤੇ ਇਸ ਦੀ ਮੁਕੰਮਲ ਜਾਂਚ ਕਰਕੇ ਭਵਿੱਖ ਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Trending news