ਖੇਤੀ ਕਾਨੂੰਨ 'ਤੇ ਕਿਸਾਨਾਂ ਨੂੰ ਘੇਰਨ ਵਾਲੇ ਰਹੋ ਤਿਆਰ,ਇੰਨੇ ਵਜੇ ਕਿਸਾਨ ਆਗੂ 10 ਹਜ਼ਾਰ ਨੂੰ Webinar 'ਤੇ ਦੇਣਗੇ ਜਵਾਬ,ਕੰਗਣਾ ਸਮੇਤ ਇੰਨਾ ਬਾਲੀਵੁੱਡ ਸਟਾਰ ਨੂੰ ਸੱਦਾ
Advertisement

ਖੇਤੀ ਕਾਨੂੰਨ 'ਤੇ ਕਿਸਾਨਾਂ ਨੂੰ ਘੇਰਨ ਵਾਲੇ ਰਹੋ ਤਿਆਰ,ਇੰਨੇ ਵਜੇ ਕਿਸਾਨ ਆਗੂ 10 ਹਜ਼ਾਰ ਨੂੰ Webinar 'ਤੇ ਦੇਣਗੇ ਜਵਾਬ,ਕੰਗਣਾ ਸਮੇਤ ਇੰਨਾ ਬਾਲੀਵੁੱਡ ਸਟਾਰ ਨੂੰ ਸੱਦਾ

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਦੇ ਹੱਕ ਵਿੱਚ ਛਪਾਏ ਗਏ ਦਸਤਾਵੇਜ਼ਾਂ ਦਾ ਜਵਾਬ ਕਿਸਾਨ ਆਗੂ Webinar ਦੇ ਜ਼ਰੀਏ ਦੇਣਗੇ 

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਦੇ ਹੱਕ ਵਿੱਚ ਛਪਾਏ ਗਏ ਦਸਤਾਵੇਜ਼ਾਂ ਦਾ ਜਵਾਬ ਕਿਸਾਨ ਆਗੂ Webinar ਦੇ ਜ਼ਰੀਏ ਦੇਣਗੇ

ਜਗਦੀਪ ਸੰਧੂ : ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜੋ ਚਿੱਠੀ ਵਾਪਸ ਭੇਜੀ ਗਈ ਹੈ ਉਸ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਕਿਸਾਨੀ ਸੰਘਰਸ਼ ਲੰਮਾ ਚੱਲੇਗਾ,ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਕਿਸਾਨਾਂ ਨੂੰ ਖੁੱਲੀ ਚਿੱਠੀ ਦੇ ਨਾਂ 'ਤੇ ਖੇਤੀ ਕਾਨੂੰਨ ਦੇ ਹੱਕ  ਇੱਕ ਦਸਤਾਵੇਜ਼ ਸਾਰੇ ਕਿਸਾਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਭੇਜਿਆ ਗਿਆ ਸੀ,ਹੁਣ ਕਿਸਾਨ ਵੱਲੋਂ ਹੀ ਇਸ ਦਾ ਜਵਾਬ ਦੇਣ ਲਈ ਇੱਕ ਪਲਾਨ ਤਿਆਰ ਕੀਤਾ ਹੈ

ਖੇਤੀ ਕਾਨੂੰਨ 'ਤੇ ਜਵਾਬ ਦੇਣ ਲਈ Webinar ਦਾ ਪ੍ਰਬੰਧ 

ਜਿਹੜੇ ਲੋਕ ਖੇਤੀ ਕਾਨੂੰਨ ਦੇ ਹੱਕ ਵਿੱਚ ਕਿਸਾਨ ਆਗੂਆਂ 'ਤੇ ਸਵਾਲ ਚੁੱਕ ਰਹੇ ਨੇ ਉਨ੍ਹਾਂ ਸਭ ਨੂੰ ਜਵਾਬ ਦੇਣ ਲਈ ਕਿਸਾਨ ਆਗੂਆਂ ਨੇ ਖੁੱਲਾ ਸੱਦਾ ਦਿੱਤਾ ਹੈ, ਕਿਸਾਨ ਆਗੂਆਂ ਵੱਲੋਂ 24 ਦਸੰਬਰ ਨੂੰ ਦੁਪਹਿਰ 12 ਵਜੇ ਇੱਕ ਵੈਬੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਤੁਸੀਂ ਸਿੱਧੇ ਸਵਾਲ ਕਿਸਾਨ ਆਗੂਆਂ ਨੂੰ ਪੁੱਛ ਸਕਦੇ ਹੋ,ਆਗੂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦੇਣਗੇ,ਇੱਕ ਸਮੇਂ 'ਤੇ 10 ਹਜ਼ਾਰ ਲੋਕ Zoom ਦੇ ਜ਼ਰੀਏ ਜੁੜ ਸਕਦੇ ਨੇ,ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਆਗੂਆਂ ਨੇ ਉਨ੍ਹਾਂ ਬਾਲੀਵੁੱਡ ਸਟਾਰ ਨੂੰ ਵੀ ਸੱਦਾ ਦਿੱਤਾ ਹੈ ਜੋ ਖੇਤੀ ਕਾਨੂੰਨ ਦੇ ਹੱਕ ਵਿੱਚ ਕਿਸਾਨ ਆਗੂਆਂ ਨੂੰ ਘੇਰ ਰਹੇ ਨੇ,ਇੰਨਾਂ ਵਿੱਚ ਸਭ ਤੋਂ ਪਹਿਲਾਂ ਨਾਂ ਹੈ ਬਾਲੀਵੁੱਡ ਸਟਾਰ ਕੰਗਨਾ ਰਨੌਤ ਦਾ ਹੈ,ਇਸ ਤੋਂ ਇਲਾਵਾ ਪਾਇਲ ਰੋਹਤਗੀ ਅਤੇ ਮੁਕੇਸ਼ ਖੰਨਾ ਨੂੰ ਵੀ ਸੱਦਾ ਭੇਜਿਆ ਗਿਆ ਹੈ ਕਿ ਖੇਤੀ ਕਾਨੂੰਨ ਨੂੰ ਲੈਕੇ ਆਪਣੇ ਸਾਰੇ ਸਵਾਲਾਂ ਦਾ ਜਵਾਬ ਲੈ ਸਕਦੇ ਨੇ  

ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਖੇਤੀ ਕਾਨੂੰਨ ਦੇ ਖਿਲਾਫ਼ ਝੂਠੀਆਂ ਅਫ਼ਵਾਹ ਨੂੰ ਕਾਉਂਟਰ ਕਰਨ ਦੇ ਲਈ ਸੋਸ਼ਲ ਮੀਡੀਆ ਸੈੱਲ ਬਣਾਇਆ ਸੀ ਜੋ ਇਸ ਦਾ ਜਵਾਬ ਦੇ ਰਿਹਾ ਹੈ,ਇਸ ਤੋਂ ਇਲਾਵਾ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਟਰਾਲੀ ਟਾਈਮ ਨਾ ਦੀ ਅਖ਼ਬਾਰ ਵੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਜ਼ਰੀਏ ਕਿਸਾਨਾਂ ਨੂੰ ਅੰਦੋਲਨ ਨਾਲ ਜੁੜੀ ਹਰ ਜਾਣਕਾਰੀ ਦਿੱਤੀ ਜਾ ਰਹੀ ਹੈ 

 

 

 

Trending news